ਮੱਖੂ, 22 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਜੈ ਮਲਾਪ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਗਦੀਪ ਭਾਰਦਵਾਜ ਤੇ ਜਨਰਲ ਸੈਕਟਰੀ ਰਾਜਨ ਬੈਕਟਰ ਦੀ ਅਗਵਾਈ ਵਿਚ ਮੋਗਾ ਵਿਖੇ ਹੋਈ ਸਟੇਟ ਪੱਧਰੀ ਇਜਲਾਸ ਸਮਾਪਤ ਹੋਇਆ | ਮੀਟਿੰਗ ਤੋਂ ਵਾਪਸ ਮੱਖੂ ਪਹੁੰਚੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਬਰਜਿੰਦਰ ਸਿੰਘ ਖ਼ਾਲਸਾ ਨੇ ਸੂਬਾ ਪ੍ਰਧਾਨ ਨੂੰ ਵਧਾਈਆਂ ਦਿੰਦਿਆਂ ਦੱਸਿਆ ਕਿ ਇਸ ਸਟੇਟ ਪੱਧਰੀ ਇਜਲਾਸ ਵਿਚ ਸਮੁੱਚੇ ਪੰਜਾਬ ਦੀਆਂ ਜ਼ਿਲ੍ਹਾ ਤੇ ਬਲਾਕ ਪੱਧਰੀ ਕੋਰ ਕਮੇਟੀਆਂ ਪਹੁੰਚੀਆਂ ਸਨ | ਇਜਲਾਸ ਵਿਚ ਪੰਜਾਬ ਦੀਆਂ ਸਮੁੱਚੀਆਂ ਜ਼ਿਲ੍ਹਾ ਕੋਰ ਕਮੇਟੀਆਂ ਨੇ ਸਰਬ-ਸੰਮਤੀ ਨਾਲ ਜਗਦੀਪ ਭਾਰਦਵਾਜ ਨੂੰ ਸਟੇਟ ਪ੍ਰਧਾਨ, ਰਾਜਨ ਬੈਕਟਰ ਸਟੇਟ ਸੈਕਟਰੀ, ਸੁਰਜੀਤ ਸਿੰਘ ਚੰਦੀ ਸਟੇਟ ਕੈਸ਼ੀਅਰ ਦੇ ਤੌਰ 'ਤੇ ਚੁਣੇ ਗਈ | ਲਗਾਤਾਰ ਪੰਜਵੀਂ ਵਾਰ ਸਟੇਟ ਪ੍ਰਧਾਨ ਬਣਨ 'ਤੇ ਜਗਦੀਪ ਭਾਰਦਵਾਜ ਨੇ ਸਾਰੇ ਜੈ ਮਲਾਪ ਪਰਿਵਾਰ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ | ਉਨ੍ਹਾਂ ਦੀ ਟੀਮ ਜੈ ਮਲਾਪ ਲੈਬਾਰਟਰੀ ਐਸੋਸੀਏਸ਼ਨ ਦੀ ਭਲਾਈ ਲਈ ਦਿਨ ਰਾਤ ਇਕ ਕਰਕੇ ਕੰਮ ਕਰੇਗੀ | ਜ਼ਿਲ੍ਹਾ ਫ਼ਿਰੋਜ਼ਪੁਰ ਜੈ ਮਲਾਪ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਜ਼ਿਲ੍ਹਾ ਸੈਕਟਰੀ ਹਰਜਿੰਦਰ ਸ਼ਰਮਾ, ਜ਼ਿਲ੍ਹਾ ਕੈਸ਼ੀਅਰ ਪਵਨ ਮਦਾਨ, ਐਡਵਾਈਜ਼ਰੀ ਕੌਂਸਲ ਮੈਂਬਰ ਗੁਰਚਰਨ ਸ਼ਰਮਾ, ਬਲਾਕ ਕੈਂਟ ਦੇ ਪ੍ਰਧਾਨ ਜੀਵਨ ਜਯੋਤੀ ਦੀ ਟੀਮ, ਬਲਾਕ ਸਿਟੀ ਦੇ ਪ੍ਰਧਾਨ ਅਨਿਲ ਮਹਿਰਾ ਦੀ ਟੀਮ, ਬਲਾਕ ਜ਼ੀਰਾ ਦੇ ਪ੍ਰਧਾਨ ਵਿਸ਼ਾਲ ਚੋਪੜਾ ਦੀ ਟੀਮ, ਬਲਾਕ ਮੱਖੂ ਦੇ ਪ੍ਰਧਾਨ ਕਰਨਜੀਤ ਸਿੰਘ ਭੁੱਲਰ ਦੀ ਟੀਮ, ਬਲਾਕ ਗੁਰੂਹਰਸਹਾਏ ਦੇ ਪ੍ਰਧਾਨ ਗੁਰਪਿਆਰ ਸਿੰਘ ਦੀ ਟੀਮ, ਬਲਾਕ ਮੱਲਾਂਵਾਲਾ ਦੇ ਪ੍ਰਧਾਨ ਕੁਲਦੀਪ ਕੁਮਾਰ ਮੌਂਗਾ ਦੀ ਟੀਮ, ਪਰਮਪ੍ਰੀਤ ਸਿੰਘ, ਰਾਕੇਸ਼ ਮੌਂਗਾ ਤੇ ਪੰਜਾਬ ਦੇ ਸਮੁੱਚੇ ਜ਼ਿਲ੍ਹੇ ਤੇ ਬਲਾਕ ਦੀਆਂ ਕੋਰ ਕਮੇਟੀਆਂ ਵੀ ਇਸ ਇਜਲਾਸ 'ਚ ਪਹੁੰਚੀਆਂ ਹੋਈਆਂ ਸਨ |