28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪ੍ਰਾਇਮਰੀ ਖੇਡਾਂ 'ਚ ਹੇਮਕੁੰਟ ਸਕੂਲ ਦਾ ਦਬਦਬਾ <br/>

Ad Position 21
No active advertisement
ਅਜੀਤ ਡੈਸਕ 26-09-2025
ਜ਼ੀਰਾ, 25 ਸਤੰਬਰ (ਰਜਨੀਸ਼ ਕਥੂਰੀਆ)- ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਵਿਦਿਆਰਥੀਆਂ ਨੇ ਕੈਂਬਰਿਜ ਕਾਨਵੈਂਟ ਸਕੂਲ ਵਿਖੇ ਸੈਂਟਰ ਪੱਧਰ ਦੇ ਪ੍ਰਾਇਮਰੀ ਖੇਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ | ਸਕੂਲ ਦੇ ਵਿਦਿਆਰਥੀਆਂ ਨੇ ਸ਼ਤਰੰਜ ਤੇ ਕਰਾਟੇ ਦੋਵੇਂ ਖੇਡਾਂ ਵਿਚ ਆਪਣੀ ਕਾਬਲੀਅਤ, ਜੋਸ਼ ਅਤੇ ਅਨੁਸ਼ਾਸਨ ਦਾ ਪ੍ਰਮਾਣ ਦਿੱਤਾ | ਸ਼ਤਰੰਜ ਅੰਡਰ-11 'ਚ ਲੜਕਿਆਂ ਦੇ ਮੁਕਾਬਲੇ ਵਿਚ ਸਮਰਵੀਰ ਸਿੰਘ, ਜਗਜੋਤ ਸਿੰਘ, ਅਥਰਵਾ, ਸਾਹਿਲ ਦੀਪ ਸਿੰਘ ਜਦੋਂਕਿ ਲੜਕੀਆਂ ਦੇ ਮੁਕਾਬਲੇ ਵਿਚ ਤਨਵੀ ਗਰੋਵਰ, ਸੇਜਲ ਕੌਰ, ਜਪਨੀਤ ਕੌਰ ਅਤੇ ਯੁਵਰੀਤ ਕੌਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰਾਂ ਕਰਾਟੇ ਅੰਡਰ-11 'ਚ ਲੜਕੇ ਧਰੁਵ ਅਰੋੜਾ, ਨਵਰਾਜ ਸਿੰਘ, ਅਭਿਜੋਤ ਸਿੰਘ, ਗੁਰਮਾਨ ਸਿੰਘ ਅਤੇ ਲੜਕੀਆਂ ਤਨਮੀਤ ਕੌਰ, ਅਨੀਕਾ, ਮਨਸੀਰਤ ਸ਼ਰਮਾ, ਹਰਲੀਨ ਕੌਰ, ਮਨਮੀਤ ਕੌਰ, ਪ੍ਰਨੀਤ ਕੌਰ ਪਹਿਲੇ ਸਥਾਨ ਤੇ ਰਹੇ, ਜਦੋਂਕਿ ਵਿਰਾਜ ਗਰੋਵਰ ਅਤੇ ਅਵਨੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ | ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐੱਮ.ਡੀ. ਰਣਜੀਤ ਕੌਰ ਸੰਧੂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਸੋਨੀਆ ਸ਼ਰਮਾ ਤੇ ਰਮਨਜੀਤ ਕੌਰ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਹੇਮਕੁੰਟ ਸਕੂਲ ਦੇ ਕੋਚ ਚੰਦਨ ਕਪਾਹੀ ਤੇ ਪਿ੍ਯਾ (ਬਿਮਲਾ) ਦੇ ਸਿਰ 'ਤੇ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਖੇਤੀਬਾੜੀ ਅਫਸਰ ਵਲੋਂ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਤੇ ਹੋਲਸੇਲ ਖਾਦ ਵਿਕਰੇਤਾਵਾਂ ਨਾਲ ਮੀਟਿੰਗ ਅਗਲੀ ਖ਼ਬਰ ਦੇਵ ਸਮਾਜ ਕਾਲਜ ਦੀ ਦੀਪਾਂਜਲੀ ਸ਼ਰਮਾ ਨੇ ਦੂਜੇ ਸਮੈਸਟਰ 'ਚੋਂ ਹਾਸਲ ਕੀਤਾ ਪੰਜਵਾਂ ਸਥਾਨ <br/>
Ad Position 24