31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬਲਾਕ ਖੇਤੀਬਾੜੀ ਦਫ਼ਤਰ ਗੁਰੂਹਰਸਹਾਏ ਵਲੋਂ ਕਿਸਾਨ ਜਾਗਰੂਕਤਾ ਕੈਂਪ <br/>

Ad Position 21
No active advertisement
ਅਜੀਤ ਡੈਸਕ 26-09-2025
ਗੁਰੂਹਰਸਹਾਏ, 25 ਸਤੰਬਰ (ਹਰਚਰਨ ਸਿੰਘ ਸੰਧੂ)- ਪਰਾਲੀ ਪ੍ਰਬੰਧਨ ਨੂੰ ਮੁੱਖ ਰੱਖਦਿਆਂ ਪਿੰਡ ਫ਼ਤਿਹਗੜ੍ਹ ਗਹਿਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਕਰਦਿਆਂ ਅਮਨਦੀਪ ਸਿੰਘ ਸੰਧੂ ਖੇਤੀਬਾੜੀ ਵਿਕਾਸ ਅਫ਼ਸਰ ਨੇ ਸਭ ਤੋਂ ਪਹਿਲਾਂ ਝੋਨੇ ਦੀ ਫ਼ਸਲ ਦੇ ਚੱਲ ਰਹੇ ਉੱਲੀ ਰੋਗਾਂ ਬਾਰੇ ਜਾਣੂ ਕਰਵਾਇਆ ਤੇ ਇਨ੍ਹਾਂ ਬਿਮਾਰੀਆਂ ਦੇ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਉੱਲੀ ਨਾਸ਼ਕ ਸਪਰੇਆਂ ਦੀ ਜਾਣਕਾਰੀ ਸਾਂਝੀ ਕੀਤੀ | ਉਸ ਦੇ ਨਾਲ ਹੀ ਸਬਸਿਡੀ 'ਤੇ ਆਏ ਸੰਦਾਂ ਨੂੰ ਵਰਤ ਕੇ ਪਰਾਲੀ ਨੂੰ ਸਾਂਭਣ ਦੀ ਅਪੀਲ ਕੀਤੀ ਗਈ ਤੇ ਪਰਾਲੀ ਸਾੜਨ ਨਾਲ ਵਾਤਾਵਰਨ ਨੂੰ ਹੋਣ ਵਾਲੇ ਭਿਆਨਕ ਨੁਕਸਾਨਾਂ ਬਾਰੇ ਜਾਣੂ ਕਰਵਾਇਆ ਗਿਆ | ਉਪਰੰਤ ਰਾਜਬੀਰ ਸਿੰਘ ਬਲਾਕ ਟੈਕਨੌਲੋਜੀ ਮੈਨੇਜਰ ਨੇ ਮਿੱਟੀ ਅਤੇ ਪਾਣੀ ਪਰਖ ਬਾਰੇ ਕਿਸਾਨਾਂ ਨਾਲ ਬਾਰੀਕੀ ਨਾਲ ਨੁਕਤੇ ਸਾਂਝੇ ਕੀਤੇ ਤੇ ਹਰ ਸਾਲ ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਪਰਖ ਜ਼ਰੂਰੀ ਕਰਾਉਣ ਬਾਰੇ ਦੱਸਿਆ | ਇਸ ਦੌਰਾਨ ਜਸਵਿੰਦਰ ਸਿੰਘ, ਮਨਜੀਤ ਸਿੰਘ ਤੇ ਓਮ ਪ੍ਰਕਾਸ਼ ਸਬ ਇੰਸਪੈਕਟਰ ਇਸ ਕੈਂਪ 'ਚ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਮਾਈਸਰਖਾਨਾ ਵਿਖੇ ਲੱਗਣ ਵਾਲੇ ਮੇਲੇ ਦੇ ਮੱਦੇਨਜ਼ਰ 27 ਤੋਂ 29 ਸਤੰਬਰ ਤੱਕ ਸਰਕਾਰੀ ਛੁੱਟੀ ਐਲਾਨਿਆ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਨੇ 80 ਲੋੜਵੰਦ ਪਰਿਵਾਰਾਂ ਨੂੰ ਵੰਡੇ ਆਰਥਿਕ ਸਹਾਇਤਾ ਦੇ ਮਹੀਨਾਵਾਰ ਚੈੱਕ <br/>
Ad Position 24