13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ <br/>

Ad Position 21
No active advertisement
ਅਜੀਤ ਡੈਸਕ 27-09-2025
ਗੁਰੂਹਰਸਹਾਏ, 26 ਸਤੰਬਰ (ਹਰਚਰਨ ਸਿੰਘ ਸੰਧੂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ-ਮੋਗਾ ਜ਼ੋਨ ਦੇ ਵੱਖ-ਵੱਖ ਲਗਭਗ 150 ਸਕੂਲਾਂ ਵਿਚ ਤਿੰਨ ਦਰਜਿਆਂ ਦੇ ਅਨੁਸਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ ਗਿਆ | ਜਿਸ ਵਿਚ ਲਗਭਗ 11 ਹਜ਼ਾਰ ਦੇ ਕਰੀਬ ਵਿਦਿਆਰਥੀ ਸ਼ਾਮਿਲ ਹੋਏ | ਇਸ ਇਮਤਿਹਾਨ ਦਾ ਨਤੀਜਾ ਜ਼ੋਨਲ ਸਕੱਤਰ ਗੁਰਭੇਜ ਸਿੰਘ ਦੀ ਰਹਿਨੁਮਾਈ ਹੇਠ ਗੁਰਮੀਤ ਸਿੰਘ ਜ਼ੋਨਲ ਕੋਆਰਡੀਨੇਟਰ ਨੇ ਨਤੀਜਾ ਐਲਾਨਦੇ ਹੋਏ ਕਿਹਾ ਕਿ ਇਹ ਇਮਤਿਹਾਨ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੀ | ਇਸ ਇਮਤਿਹਾਨ ਵਿਚੋਂ ਪਹਿਲੇ ਦਰਜੇ (ਤੀਜ ਤੋਂ ਪੰਜਵੀਂ) ਵਿਚੋਂ ਪਹਿਲੇ ਸਥਾਨ 'ਤੇ ਗੁਰਸਾਹਿਬ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸ਼ਕੂਰ, ਦੂਸਰੇ ਸਥਾਨ 'ਤੇ ਹਰਲੀਨ ਕੌਰ ਸ਼ੇਰੇ ਪੰਜਾਬ ਪਬਲਿਕ ਸਕੂਲ ਲੱਲ੍ਹੇ, ਤੀਜੇ ਸਥਾਨ 'ਤੇ ਮਨਿੰਦਰ ਸਿੰਘ ਲਿਟਲ ਪਰਲਜ਼ ਪਬਲਿਕ ਸਕੂਲ ਦੀਪ ਸਿੰਘ ਵਾਲਾ, ਚੌਥੇ ਸਥਾਨ 'ਤੇ ਜੀਵਨਜੋਤ ਕੌਰ ਦਸਮੇਸ਼ ਪਬਲਿਕ ਸਕੂਲ ਸੋਹਣਗੜ੍ਹ ਤੇ ਉਂਕਾਰਪ੍ਰੀਤ ਸਿੰਘ ਬਾਬਾ ਸ਼ਾਮ ਸਿੰਘ ਪਬਲਿਕ ਸਕੂਲ ਫੱਤੇ ਵਾਲਾ, ਪੰਜਵੇਂ ਸਥਾਨ 'ਤੇ ਕਿਰਤਮਨਪ੍ਰੀਤ ਸਿੰਘ ਆਤਮ ਵੱਲਭ ਵਿੱਦਿਆ ਪੀਠ ਜ਼ੀਰਾ ਤੇ ਰਾਜਵੀਰ ਸਰਕਾਰੀ ਪ੍ਰਾਇਮਰੀ ਸਕੂਲ ਲੂੰਬੜੀ ਵਾਲਾ ਰਹੇ | ਦੂਸਰੇ ਦਰਜੇ (ਛੇਵੀਂ ਤੋਂ ਅੱਠਵੀਂ) ਵਿਚੋਂ ਪਹਿਲੇ ਸਥਾਨ 'ਤੇ ਪਰਮਾਨਦੀਪ ਕੌਰ ਬਾਬਾ ਸ਼ਾਮ ਸਿੰਘ ਪਬਲਿਕ ਸਕੂਲ ਫੱਤੇ ਵਾਲਾ, ਦੂਸਰੇ ਸਥਾਨ 'ਤੇ ਨਵਜੋਤ ਕੌਰ ਅਕਾਲ ਅਕੈਡਮੀ ਭੜਾਣਾ, ਤੀਸਰੇ ਸਥਾਨ 'ਤੇ ਜਸਲੀਨ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੀਪ ਸਿੰਘ ਵਾਲਾ, ਚੌਥੇ ਸਥਾਨ 'ਤੇ ਸੁਖਦੀਪ ਸਿੰਘ ਆਤਮ ਵੱਲਭ ਵਿੱਦਿਆ ਪੀਠ ਜ਼ੀਰਾ ਤੇ ਨਵਦੀਪ ਕੌਰ ਪੰਜਾਬ ਪਬਲਿਕ ਸਕੂਲ ਬਸਤੀ ਨੱਥੇ ਸ਼ਾਹ, ਪੰਜਵੇਂ ਸਥਾਨ 'ਤੇ ਅਨਮੋਲ ਸਰਕਾਰੀ ਸੈਕੰਡਰੀ ਸਕੂਲ ਜਲਾਲਾਬਾਦ ਤੇ ਅਮਾਨਤ ਕੌਰ ਬਾਬਾ ਫਰੀਦ ਪਬਲਿਕ ਸਕੂਲ ਕੁੱਲਗੜ੍ਹੀ ਰਹੇ | ਤੀਜੇ ਦਰਜੇ (ਨੌਵੀਂ ਤੋਂ ਬਾਰ੍ਹਵੀਂ) ਵਿਚੋਂ ਪਹਿਲੇ ਸਥਾਨ 'ਤੇ ਅਰਜਪ੍ਰੀਤ ਕੌਰ ਗੁਰੂ ਗੋਬਿੰਦ ਸਿੰਘ ਮਾਡਲ ਸਕੂਲ ਚੱਕ ਮਹੰਤਾਂ ਵਾਲਾ, ਦੂਸਰੇ ਸਥਾਨ 'ਤੇ ਗੁਰਜੋਤ ਕੌਰ ਬਾਬਾ ਫਰੀਦ ਪਬਲਿਕ ਸਕੂਲ ਕੁੱਲਗੜ੍ਹੀ, ਤੀਸਰੇ ਸਥਾਨ 'ਤੇ ਜੋਬਨਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਲੈਪੋ, ਚੌਥੇ ਸਥਾਨ 'ਤੇ ਏਕਮਪ੍ਰੀਤ ਕੌਰ ਬਾਬਾ ਸ਼ਾਮ ਸਿੰਘ ਪਬਲਿਕ ਸਕੂਲ ਫੱਤੇਵਾਲਾ ਤੇ ਰਜਨੀ ਕੌਰ ਸਰਕਾਰੀ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫ਼ਿਰੋਜ਼ਪੁਰ, ਪੰਜਵੇਂ ਸਥਾਨ 'ਤੇ ਸਿਮਰਨਪ੍ਰੀਤ ਕੌਰ ਖ਼ਾਲਸਾ ਮਿਸ਼ਨ ਅਕੈਡਮੀ ਗੁਰੂਹਰਸਹਾਏ ਤੇ ਹਰਮਨਦੀਪ ਕੌਰ ਸਰਕਾਰੀ ਸੈਕੰਡਰੀ ਸਕੂਲ ਰੁਕਨਾ ਬੇਗੂ ਰਹੇ | ਇਸ ਤੋਂ ਇਲਾਵਾ ਮੈਰਿਟ, ਉਤਸ਼ਾਹ ਤੇ ਵਿਸ਼ੇਸ਼ ਇਨਾਮਾਂ ਦੀ ਵੀ ਸੂਚੀ ਜਾਰੀ ਕੀਤੀ ਗਈ | ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ, ਸਰਟੀਫਿਕੇਟ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਜ਼ੋਨਲ ਪ੍ਰਧਾਨ ਇੰਦਰਪਾਲ ਸਿੰਘ ਤੇ ਜ਼ੋਨਲ ਸਕੱਤਰ ਗੁਰਭੇਜ ਸਿੰਘ ਨੇ ਜੇਤੂ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਇਸ ਇਮਤਿਹਾਨ'ਚੋਂ ਸਫਲ ਹੋਣ 'ਤੇ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਰਟੀਫਿਕੇਟ ਮੁਕੰਮਲ ਕਰਕੇ ਜਲਦੀ ਹੀ ਉਨ੍ਹਾਂ ਦੇ ਸਕੂਲਾਂ 'ਚ ਜਾ ਕੇ ਸਰਟੀਫਿਕੇਟ ਤੇ ਮੋਮੈਂਟੋ ਦੇ ਕੇ ਵਿਦਿਆਰਥੀਆਂ ਨੂੰ ਇਸ ਸਫਲਤਾ 'ਤੇ ਸਨਮਾਨਿਤ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 37 ਗ੍ਰਾਮ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ ਅਗਲੀ ਖ਼ਬਰ ਝਾੜੀ ਵਾਲਾ ਪਰਿਵਾਰ ਨਾਲ ਗੁਰਦੀਪ ਸਿੰਘ ਢਿੱਲੋਂ ਵਲੋਂ ਦੁੱਖ ਸਾਂਝਾ <br/>
Ad Position 24