13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਦੇਵ ਸਮਾਜ ਕਾਲਜ ਫ਼ਾਰ ਵੁਮੈਨ ਦੇ ਐਨ. ਸੀ. ਸੀ. ਵਿੰਗ ਵਲੋਂ 'ਡੀਬੇਟ ਮੁਕਾਬਲੇ' <br/>

Ad Position 21
No active advertisement
ਅਜੀਤ ਡੈਸਕ 27-09-2025
ਫ਼ਿਰੋਜ਼ਪੁਰ, 26 ਸਤੰਬਰ (ਗੁਰਿੰਦਰ ਸਿੰਘ)- ਸਥਾਨਕ ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਵਿਖੇ ਪਿ੍ੰਸੀਪਲ ਡਾ. ਸੰਗੀਤਾ ਤੇ 5 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਦੇ ਕਮਾਂਡਿੰਗ ਅਫ਼ਸਰ ਕਰਨਲ ਸੁਨੀਲ ਕੁਮਾਰ ਦੀ ਅਗਵਾਈ ਵਿਚ ਐਨ.ਸੀ.ਸੀ. ਵਿੰਗ ਨੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ 'ਕੀ ਭਾਰਤ ਆਧੁਨਿਕਤਾ ਤੇ ਪਰੰਪਰਾ ਵਿਚ 2047 ਤੱਕ ਤਾਲਮੇਲ ਸਥਾਪਿਤ ਕਰ ਸਕਦਾ ਹੈ?' ਵਿਸ਼ੇ 'ਤੇ ਵਿਸ਼ੇਸ਼ ਡੀਬੇਟ (ਬਹਿਸ) ਕਰਵਾਈ ਗਈ | ਇਸ ਸਮੇਂ ਬੋਲਦਿਆਂ ਏ.ਐਨ.ਓ. ਲੈਫ਼ਟੀਨੈਂਟ ਡਾ. ਪਰਮਵੀਰ ਕੌਰ ਨੇ ਕਿਹਾ ਕਿ ਆਧੁਨਿਕਤਾ ਬਿਨਾਂ ਪਰੰਪਰਾ ਅਤੇ ਪਰੰਪਰਾ ਬਿਨਾਂ ਆਧੁਨਿਕਤਾ ਮੁੱਲਹੀਣ ਹੈ | ਉਨ੍ਹਾਂ ਕਿਹਾ ਕਿ ਪੱਛਮੀਕਰਨ ਦਾ ਪ੍ਰਭਾਵ, ਪੀੜ੍ਹੀ ਅੰਤਰ, ਪਿੰਡਾਂ ਤੇ ਸ਼ਹਿਰਾਂ ਵਿਚ ਅਸਮਾਨਤਾ, ਸਿੱਖਿਆ ਆਰਥਿਕਤਾ ਤੇ ਸਭਿਆਚਾਰ ਤੌਰ 'ਤੇ ਸਿੱਖਿਆ ਦੇ ਮਾਧਿਅਮ ਰਾਹੀ ਆਧੁਨਿਕ ਲੀਹਾਂ 'ਤੇ ਚੱਲਦਿਆਂ ਹੋਇਆ ਪਰੰਪਰਾ ਨੂੰ ਲੈ ਕੇ ਹੀ ਅਸੀਂ ਇਕ ਵਿਕਸਿਤ ਰਾਸ਼ਟਰ ਬਣਨ ਵਿਚ ਹਿੱਸਾ ਪਾ ਸਕਦੇ ਹਾਂ ਪਰ ਜਿੱਥੇ ਪਰੰਪਰਾ ਤੇ ਆਧੁਨਿਕਤਾ ਇਕ ਦੂਸਰੇ ਦੇ ਰਾਹ ਵਿਚ ਕਠਿਨਾਈ ਪੈਦਾ ਕਰਦੀ ਹੈ, ਉੱਥੇ ਰਾਸ਼ਟਰ ਦਾ ਵਿਕਾਸ ਰੁਕ ਜਾਂਦਾ ਹੈ | ਇਸ ਮੌਕੇ ਕਰਵਾਏ ਮੁਕਾਬਲੇ ਵਿਚ ਵਿਦਿਆਰਥਣ ਕੈਡਿਟ ਰੀਆ ਅਤੇ ਸੇਜਲਪ੍ਰੀਤ, ਕੈਡਿਟ ਅਮਨਜੋਤ ਅਤੇ ਪਵਨਪ੍ਰੀਤ, ਕੈਡਿਟ ਨਿਰਮਲ ਤੇ ਨਵਨੀਤ ਕੌਰ ਨੇ ਇਸ ਵਿਸ਼ੇ ਦੇ ਪੱਖ ਤੇ ਵਿਰੋਧ ਵਿਚ ਵਿਚਾਰ ਪ੍ਰਗਟ ਕੀਤੇ | ਇਸ ਮੁਕਾਬਲੇ ਵਿਚ ਕੁੱਲ 80 ਕੈਡਿਟਸ ਨੇ ਭਾਗ ਲਿਆ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਮਹਿਲਾ ਪ੍ਰਧਾਨ ਸਰਬਜੀਤ ਕੌਰ ਬਰਾੜ ਵਲੋਂ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਅਗਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਦੇ ਖਿਡਾਰੀਆਂ ਦਾ ਅਥਲੈਟਿਕਸ 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24