13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਫ਼ਿਰੋਜ਼ਪੁਰ ਵਿਖੇ 'ਹਾਰਮਨੀ ਵਣਯਮ' ਵਲੋਂ ਆਰਗੈਨਿਕ ਉਤਪਾਦਾਂ ਦੇ ਸੇਲ ਕਾਊਾਟਰ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 27-09-2025
ਫ਼ਿਰੋਜ਼ਪੁਰ, 26 ਸਤੰਬਰ (ਰਾਕੇਸ਼ ਚਾਵਲਾ)- 10ਵੇਂ ਆਯੁਰਵੇਦ ਦਿਵਸ ਦੇ ਮੌਕੇ 'ਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਫ਼ਿਰੋਜ਼ਪੁਰ ਵਿਖੇ 'ਹਾਰਮਨੀ ਵਣਯਮ' ਵਲੋਂ ਤਿਆਰ ਕੀਤੇ ਗਏ ਆਰਗੈਨਿਕ ਉਤਪਾਦਾਂ ਦੇ ਸੇਲ ਕਾਊਾਟਰ ਦਾ ਉਦਘਾਟਨ ਮੁੱਖ ਮਹਿਮਾਨ ਮਹੰਤ ਰਾਜੇਸ਼ ਗਿਰੀ ਸੰਗਠਨ ਸਕੱਤਰ ਸੰਤ ਸਮਾਜ ਟਰੱਸਟ (ਜੰਮੂ ਤੇ ਕਸ਼ਮੀਰ) ਵਲੋਂ ਕੀਤਾ ਗਿਆ | ਇਸ ਮੌਕੇ ਭਗਵਾਨ ਧੰਨਵਤਰੀ ਦੇਵ ਦੀ ਪੂਜਾ ਪੰਡਿਤ ਦਵਿੰਦਰ ਪਾਂਡੇ ਵਲੋਂ ਕੀਤੀ ਗਈ | ਉਪਰੰਤ ਜੋਤ ਜਗਾ ਕੇ ਕੈਂਪ ਦਾ ਉਦਘਾਟਨ ਕੀਤਾ ਗਿਆ | ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ ਤੇ ਡਾਇਰੈਕਟਰ ਯੋਗੇਸ਼ ਬਾਂਸਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਹਾਰਮਨੀ ਵਣਯਮ ਆਯੁਰਵੇਦ ਨੂੰ ਜਨਤਾ ਤੱਕ ਪਹੰੁਚਣਯੋਗ ਬਣਾਉਣ ਲਈ ਇਕ ਸ਼ਕਤੀਸ਼ਾਲੀ ਯਤਨ ਹੈ | ਧਰਮਪਾਲ ਬਾਂਸਲ ਵਲੋਂ ਤਿਆਰ ਕੀਤੇ ਗਏ ਪੋ੍ਰਡਕਟ ਪੂਰੀ ਤਰ੍ਹਾਂ ਆਰਗੈਨਿਕ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹਨ ਕਿਉਂਕਿ ਅੱਜ ਦੇ ਸਮੇਂ 'ਚ ਹਰ ਚੀਜ਼ ਮਿਲਾਵਟ ਵਾਲੀ ਮਿਲਣ ਕਾਰਨ ਸਾਨੂੰ ਸਿਹਤ ਪੱਖੋਂ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਵਲੋਂ ਬਣਾਏ ਗਏ ਉਤਪਾਦਾਂ ਦੀ ਵਿਸਥਾਰ ਸਹਿਤ ਸਾਰਿਆਂ ਨੂੰ ਜਾਣਕਾਰੀ ਦਿੱਤੀ ਗਈ ਤੇ ਅੱਗੇ ਤੋਂ ਹੋਰ ਉਤਪਾਦ ਤਿਆਰ ਕਰਨ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ ਗਿਆ ਤਾਂ ਕਿ ਅਸੀਂ ਵਧੀਆ ਸਿਹਤ ਪਾ ਸਕੀਏ | ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਇਕ ਟੀਮ ਦੁਆਰਾ ਇਕ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਗਿਆ | ਸਮਾਗਮ ਵਿਚ ਮੌਜੂਦ ਮਹਿਮਾਨਾਂ, ਫੈਕਲਟੀ ਤੇ ਸਟਾਫ਼ ਮੈਂਬਰਾਂ ਨੇ ਇਸ ਪਹਿਲਕਦਮੀ ਦੀ ਆਯੁਰਵੇਦ ਦੀ ਸੰਭਾਲ ਤੇ ਪ੍ਰਚਾਰ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਸ਼ਲਾਘਾ ਕੀਤੀ | ਇਸ ਮੌਕੇ ਹੀਰਾ ਸੋਢੀ, ਧਾਰਮਿਕ ਤੇ ਸਮਾਜਿਕ ਸੰਗਠਨ ਸਰਵ ਮੰਦਿਰ ਦੇ ਪ੍ਰਧਾਨ ਕੈਲਾਸ਼ ਸ਼ਰਮਾ, ਡਾ. ਅਨਿਲ ਪੰਡਿਤ ਤੇ ਕਮਾਡੈਂਟ ਅਫ਼ਸਰ ਗੋ-ਸੁਆਮੀ ਬਟਾਲੀਅਨ 155, ਕਰਨਲ ਪੁਨੀਤ ਕਟਾਰੀਆ ਆਦਿ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਪਰਾਲੀ ਦੀ ਲਿੱਦ ਨੂੰ ਅੱਗ ਲਗਾਉਣ ਦੀ ਮਨਜ਼ੂਰੀ ਲਈ ਪ੍ਰਸ਼ਾਸਨਿਕ ਅਧਿਕਾਰੀ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ 'ਚ ਦਾਖ਼ਲੇ ਦਾ ਆਖ਼ਰੀ ਮੌਕਾ 30 ਤੱਕ <br/>
Ad Position 24