ਅਬੋਹਰ, 19 ਅਕਤੂਬਰ (ਸੁਖਜੀਤ ਸਿੰਘ ਬਰਾੜ)- ਪੰਜਾਬ ਸਰਕਾਰ ਅਤੇ ਵੱਖ-ਵੱਖ ਵਾਤਾਵਰਨ ਪ੍ਰੇਮੀ ਇਕ ਪਾਸੇ ਤਾਂ ਰੁੱਖ ਲਗਾਓ, ਵਾਤਾਵਰਨ ਬਚਾਓ ਦਾ ਨਾਅਰਾ ਦੇ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਹਰ ਇਕ ਸੂਬਾ ਵਾਸੀ ਨੂੰ ਪੇ੍ਰਰਿਤ ਕਰ ਰਹੇ ਹਨ ਪਰ ਦੂਸਰੇ ਪਾਸੇ ਪ੍ਰਸ਼ਾਸਨ ਵਲੋਂ ਅਬੋਹਰ, ਫ਼ਾਜ਼ਿਲਕਾ ਮੁੱਖ ਮਾਰਗ ਦੇ ਦੋਵੇਂ ਕਿਨਾਰਿਆਂ 'ਤੇ ਦਹਾਕਿਆਂ ਪੁਰਾਣੇ ਅਤੇ ਨਵੇਂ ਲੱਗੇ ਰੁੱਖਾਂ 'ਤੇ ਆਰਾ ਚਲਾ ਦਿੱਤਾ ਗਿਆ ਹੈ | ਪ੍ਰਸ਼ਾਸਨ ਵਲੋਂ ਇਹ ਮਾਰਗ 'ਤੇ ਲੱਗੇ ਰੁੱਖ ਪੁੱਟੇ ਜਾ ਰਹੇ ਹਨ ਕਿਉਂਕਿ ਇਹ ਮੁੱਖ ਸੜਕ ਚਹੁੰ ਮਾਰਗੀ ਬਣਨ ਜਾ ਰਿਹਾ ਹੈ ਤੇ ਇਸ ਸੜਕ ਨੂੰ ਹੋਰ ਚੌੜੀ ਕਰਨ ਲਈ ਸੜਕ ਦੇ ਨਾਲ ਹੋਰ ਜ਼ਮੀਨ ਵੀ ਐਕਵਾਇਰ ਕੀਤੀ ਗਈ ਹੈ ਪਰ ਜਦੋਂ ਇਹ ਹਰੀ ਭਰੀ ਸੜਕ ਨੂੰ ਰੁੱਖ ਪੁੱਟ ਕੇ ਵਿਘਨ ਕੀਤਾ ਜਾ ਰਿਹਾ ਹੈ ਤਾਂ ਹਰ ਇਕ ਦੇ ਮੂੰਹੋਂ ਇਹ ਹੀ ਨਿਕਲ ਰਿਹਾ ਕਿ ਸਰਕਾਰ ਇਕ ਪਾਸੇ ਤਾਂ ਰੁੱਖ ਲਗਾਓ ਵਾਤਾਵਰਨ ਬਚਾਓ ਦਾ ਨਾਅਰਾ ਲਗਾ ਕੇ ਸੂਬੇ ਦੀ ਜਨਤਾ ਨੂੰ ਜਾਗਰੂਕ ਕਰ ਰਹੀ ਹੈ ਪਰ ਖ਼ੁਦ ਹੀ ਲੱਖਾਂ ਹਰੇ ਰੁੱਖਾਂ 'ਤੇ ਆਰਾ ਚਲਾ ਕੇ ਜੜੋ੍ਹਾ ਪੁੱਟ ਰਹੀ ਹੈ | ਜਦੋਂ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਹੀ ਨਹੀਂ ਚੁੱਕਿਆ |