02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੁਕਾਨ 'ਚ ਦਾਖਲ ਹੋ ਕੇ ਗਾਲ਼ਾਂ ਕੱਢਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

Ad Position 21
No active advertisement
ਅਜੀਤ ਡੈਸਕ 20-10-2025
ਜ਼ੀਰਾ, 19 ਅਕਤੂਬਰ (ਰਜਨੀਸ਼ ਕਥੂਰੀਆ)- ਸਥਾਨਕ ਸ਼ਹਿਰ ਦੇ ਇੱਕ ਹਲਵਾਈ ਨੇ ਐੱਸ.ਐੱਸ.ਪੀ. ਫਿਰੋਜ਼ਪੁਰ ਨੂੰ ਭੇਜੀ ਇਕ ਲਿਖਤੀ ਸ਼ਿਕਾਇਤ 'ਚ ਸ਼ਰਾਬੀ ਹਾਲਤ 'ਚ ਤਿੰਨ ਨੌਜਵਾਨਾਂ ਵਲੋਂ ਆਪਣੀ ਦੁਕਾਨ ਵਿਚ ਦਾਖਲ ਹੋ ਕੇ ਗਾਲ਼ੀ ਗਲੋਚ ਕਰਨ ਅਤੇ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਰਾਜੀਵ ਕੁਮਾਰ ਜੈਨ ਪੁੱਤਰ ਪਦਮ ਕੁਮਾਰ ਜੈਨ ਵਾਸੀ ਸਮਾਧੀ ਰੋਡ ਮੇਨ ਬਾਜ਼ਾਰ ਜ਼ੀਰਾ ਨੇ ਐੱਸ.ਐੱਸ.ਪੀ. ਫਿਰੋਜ਼ਪੁਰ ਨੂੰ ਭੇਜੀ ਇਕ ਲਿਖਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਦੀਵਾਲੀ ਦਾ ਸੀਜ਼ਨ ਹੋਣ ਕਾਰਨ ਮੈਂ ਬੀਤੇ ਦਿਨੀਂ ਰਾਤ ਕਰੀਬ 11 ਵਜੇ ਆਪਣੀ ਦੁਕਾਨ ਦਾ ਦਰਵਾਜ਼ਾ ਢੋਹ ਕੇ ਮਠਿਆਈ ਦਾ ਕੰਮ ਕਰ ਰਿਹਾ ਸੀ ਤਾਂ ਤਿੰਨ ਲੜਕੇ ਮੇਰੀ ਦੁਕਾਨ ਦਾ ਦਰਵਾਜ਼ਾ ਖੋਲ੍ਹ ਕੇ ਜਬਰੀ ਦੁਕਾਨ 'ਚ ਦਾਖਲ ਹੋ ਗਏ ਤੇ ਮਠਿਆਈ ਖ਼ਰੀਦਣ ਦੇ ਨਾਮ 'ਤੇ ਗਾਲ਼ੀ ਗਲੋਚ ਕਰਨ ਲੱਗ ਪਏ | ਉਸ ਨੇ ਦੋਸ਼ ਲਗਾਇਆ ਕਿ ਇਨ੍ਹਾਂ ਲੜਕਿਆਂ ਨੇ ਸਾਡੇ ਧਰਮ ਬਾਰੇ ਜਾਤੀ ਸੂਚਕ ਗਾਲ਼ੀ ਗਲੋਚ ਕਰਦਿਆਂ ਸਾਡੀ ਦੁਕਾਨ ਦੇ ਦਰਵਾਜ਼ਿਆਂ ਦੀ ਤੋੜ-ਭੰਨ ਕਰਨ ਲੱਗੇ ਤੇ ਧਮਕੀਆਂ ਦੇਣ ਲੱਗੇ | ਰਾਜੀਵ ਜੈਨ ਨੇ ਦੋਸ਼ ਲਗਾਇਆ ਕਿ ਮੇਰੇ ਮੁਲਾਜ਼ਮਾਂ ਵਲੋਂ ਰੋਕਣ 'ਤੇ ਇਹਨਾਂ ਨੇ ਉਹਨਾਂ ਨਾਲ ਵੀ ਗਾਲ਼ੀ ਗਲੋਚ ਕੀਤਾ | ਉਸ ਨੇ ਦੱਸਿਆ ਕਿ ਇਸ ਸਬੰਧ ਵਿਚ ਜਦੋਂ ਮੈਂ ਇਨਸਾਫ਼ ਲੈਣ ਲਈ ਲਿਖਤੀ ਦਰਖਾਸਤ ਦੇਣ ਵਾਸਤੇ ਥਾਣਾ ਸਿਟੀ ਜ਼ੀਰਾ ਦੇ ਐੱਸ.ਐੱਚ.ਓ. ਕੋਲ ਗਿਆ ਤਾਂ ਉਸ ਨੇ ਗੰਭੀਰ ਮਸਲਾ ਹੋਣ ਦੇ ਬਾਵਜੂਦ ਦਰਖਾਸਤ ਲੈਣ ਤੋਂ ਇਨਕਾਰ ਕਰ ਦਿੱਤਾ | ਇਸ ਸੰਬੰਧੀ ਜਦੋਂ ਥਾਣਾ ਸਿਟੀ ਜ਼ੀਰਾ ਦੇ ਐੱਸ.ਐੱਚ.ਓ. ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਮੈਂ ਦੋਸ਼ੀ ਲੜਕਿਆਂ ਕੋਲੋਂ ਮੁਆਫ਼ੀ ਮੰਗਵਾ ਦਿੱਤੀ ਹੈ | ਰਾਜੀਵ ਕੁਮਾਰ ਜੈਨ ਨੇ ਐੱਸ.ਐੱਸ.ਪੀ. ਫਿਰੋਜ਼ਪੁਰ ਪਾਸੋਂ ਉਕਤ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨੇਚਰ ਪਾਰਕ ਮੋਗਾ ਵਿਖੇ ਲਿਖਾਰੀ ਸਭਾ ਦੀ ਮੀਟਿੰਗ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਮਨਾਈ ਗਰੀਨ ਦੀਵਾਲੀ <br/>
Ad Position 24
No active advertisement