05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਮੈਡੀਕਲ ਚੈੱਕਅਪ ਕੈਂਪ 'ਚ 69 ਮਰੀਜ਼ਾਂ ਦੀ ਜਾਂਚ <br/>

Ad Position 21
No active advertisement
ਅਜੀਤ ਡੈਸਕ 20-10-2025
ਜਲਾਲਾਬਾਦ, 19 ਅਕਤੂਬਰ(ਕਰਨ ਚੁਚਰਾ)- ਗਾਂਧੀ ਨਗਰ ਵਿਖੇ ਪਰਸਵਾਰਥ ਸਭਾ ਵਲੋਂ ਚੱਲ ਰਹੀ ਡਿਸਪੈਂਸਰੀ 'ਚ ਮੈਡੀਕਲ ਚੈੱਕਅਪ ਕੈਂਪ ਦੌਰਾਨ ਡਾ. ਰਾਜੀਵ ਮਿੱਢਾ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਸਭਾ ਦੇ ਅਹੁਦੇਦਾਰ ਸੁਰੇਸ਼ ਚੌਹਾਨ ਨੇ ਦੱਸਿਆ ਕਿ ਅੱਜ 69 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਉਨ੍ਹਾਂ ਨੇ ਕਿਹਾ ਕਿ ਇਹ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਹਰ ਬੁੱਧਵਾਰ ਤੇ ਐਤਵਾਰ ਲਗਾਇਆ ਜਾਂਦਾ ਹੈ ਜਿਸ ਦਾ ਫ਼ਾਇਦਾ ਹਜ਼ਾਰਾਂ ਦੀ ਗਿਣਤੀ 'ਚ ਮਰੀਜ਼ ਉਠਾ ਚੁੱਕੇ ਹਨ ਤੇ ਉਠਾ ਰਹੇ ਹਨ, ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੇ ਲੋਕ ਹਫ਼ਤੇ 'ਚ 2 ਵਾਰ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਚੈੱਕਅਪ ਦਾ ਫ਼ਾਇਦਾ ਉਠਾ ਸਕਦੇ ਹਨ | ਇਸ ਮੌਕੇ ਪਰਸਵਾਰਥ ਸਭਾ ਦੇ ਸਰਪ੍ਰਸਤ ਅਨਿਲ ਦੀਪ ਨਾਗਪਾਲ, ਇੰਦਰਜੀਤ ਸਿੰਘ ਬੱਬਰ,ਪ੍ਰਧਾਨ ਵਿਜੇ ਬਾਘਲਾ, ਮੀਤ ਪ੍ਰਧਾਨ ਗੁਰਚਰਨ ਕਮੀਰਿਆ, ਖ਼ਜ਼ਾਨਚੀ ਸੁਰੇਸ਼ ਚੌਹਾਨ, ਮੈਡਮ ਰਮਨ, ਰੌਬਿਨ ਵਾਟਸ, ਰਾਮੇਸ਼ ਰਾਠੀ ਤੇ ਮਾਨਿਕ ਚੌਹਾਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰੀ ਮੁਕਾਬਲਿਆਂ 'ਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਭਾਰਤ-ਪਾਕਿ ਸਰਹੱਦ 'ਤੇ ਬੀ. ਐੱਸ. ਐੱਫ. ਨਾਲ ਮਨਾਈ ਦੀਵਾਲੀ <br/>
Ad Position 24
No active advertisement