ਮੱਲਾਂਵਾਲਾ, 2 ਨਵੰਬਰ (ਬਲਬੀਰ ਸਿੰਘ ਜੋਸਨ)-ਪਿੰਡ ਬੰਡਾਲਾ ਵਿਖੇ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ ਸੰਬੰਧ ਵਿਚ ਬਾਬਾ ਬੀਰ ਸਿੰਘ ਪਬਲਿਕ ਸਕੂਲ ਬੰਡਾਲਾ ਵਿਖੇ ਗੁਰਮਤਿ ਪ੍ਰਚਾਰ ਜਥਾ ਮੱਲਾਂਵਾਲਾ ਅਤੇ ਵਿਸ਼ਵ ਸਿੱਖ ਕੌਂਸਲ ਵਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਤਕਰੀਬਨ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ | ਇਹ ਸਮਾਗਮ ਇਕ ਹਫ਼ਤਾ ਚੱਲਿਆ ਜਿਸ ਵਿਚ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਵਾਤਾਵਰਨ ਦੀ ਸੰਭਾਲ, ਜੀਵਨ ਜਾਂਚ, ਗੁਰਬਾਣੀ ਦਾ ਸਤਿਕਾਰ, ਨਿੱਤਨੇਮ ਦੀ ਮਹੱਤਤਾ ਅਤੇ ਮਾਤਾ ਪਿਤਾ ਦੇ ਸਤਿਕਾਰ ਪ੍ਰਤੀ ਵਡਮੁੱਲੀ ਸਿੱਖਿਆ ਦਿੱਤੀ ਗਈ | ਇੱਥੇ ਜ਼ਿਕਰਯੋਗ ਹੈ ਕਿ ਗੁਰਮਤਿ ਪ੍ਰਚਾਰ ਜਥਾ ਮੱਲਾਂਵਾਲਾ ਦੇ ਮੁਖੀ ਬਾਬਾ ਬਲਕਾਰ ਸਿੰਘ ਇਲਮੇ ਵਾਲਿਆਂ ਵਲੋਂ ਗੁਰਮਤਿ ਸਮਾਗਮਾਂ ਪ੍ਰਤੀ ਵੱਡੀ ਦੇਣ ਹੈ | ਇਸ ਮੌਕੇ ਗੁਰਮਤਿ ਪ੍ਰਚਾਰ ਜਥਾ ਮੁਖੀ ਮੱਲਾਂਵਾਲਾ ਬਾਬਾ ਬਲਕਾਰ ਸਿੰਘ ਇਲਮੇ ਵਾਲਾ, ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ ਵਾਲੇ, ਬਾਬਾ ਬੀਰ ਸਿੰਘ ਪਬਲਿਕ ਸਕੂਲ ਦੇ ਪਿ੍ੰਸੀਪਲ ਜਸਵਿੰਦਰ ਸਿੰਘ, ਕਲਰਕ ਕਮਲਜੀਤ ਸਿੰਘ, ਬਾਬਾ ਪ੍ਰਤਾਪ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ਜੀ, ਬਾਬਾ ਸ਼ਾਮ ਸਿੰਘ ਮੋਗਾ, ਸਰਜੀਤ ਸਿੰਘ ਬੱਗੂਵਾਲਾ, ਜਗਜੀਤ ਸਿੰਘ ਹਾਮਦ ਚੱਕ, ਜਸਪਾਲ ਸਿੰਘ ਅਤੇ ਹਰਦੀਪ ਸਿੰਘ ਮੱਲਾਂਵਾਲਾ ਆਦਿ ਹਾਜ਼ਰ ਸਨ |