11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਖੇਤਰੀ ਯੁਵਕ ਮੇਲੇ ਦੌਰਾਨ ਆਰ. ਐੱਸ. ਡੀ. ਕਾਲਜ ਦੀ ਭੰਗੜਾ ਟੀਮ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਫ਼ਿਰੋਜ਼ਪੁਰ, 2 ਨਵੰਬਰ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਮੋਗਾ-ਫਿਰੋਜ਼ਪੁਰ ਜ਼ੋਨ ਦੇ ਯੁਵਕ ਅਤੇ ਵਿਰਾਸਤੀ ਮੇਲੇ 2025-26 ਵਿਚੋਂ ਸਥਾਨਕ ਆਰ.ਐੱਸ.ਡੀ. ਕਾਲਜ ਦੀ ਭੰਗੜਾ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ | ਆਰ.ਐੱਸ.ਡੀ. ਕਾਲਜ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਦੇ ਸਕੱਤਰ ਰਜਨੀਸ਼ ਸਾਂਵਲਕਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਅਰਾਧਨਾ ਬਾਹਰੀ ਨੇ ਸਮੁੱਚੀ ਟੀਮ ਵਲੋਂ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਆਉਣ ਵਾਲੇ ਇੰਟਰ-ਜੋਨ ਦੇ ਕਠਨ ਮੁਕਾਬਲੇ ਲਈ ਵਿਦਿਆਰਥੀਆਂ ਨੂੰ ਹਲਾਸ਼ੇਰੀ ਦਿੱਤੀ | ਕਾਲਜ ਦੇ ਕੰਨਟੀਜੈਂਟ ਇੰਚਾਰਜ ਡਾ. ਕਪਿਲ ਦੇਵ ਨੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਖ਼ਤ ਮੁਕਾਬਲਿਆਂ ਵਿਚ ਵੀ ਜਿੱਤ ਦੀ ਇਸ ਲੈਅ ਨੂੰ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ | ਇਸ ਦੌਰਾਨ ਟੀਮ ਦੇ ਇੰਚਾਰਜ ਪ੍ਰੋ. ਮਨਜਿੰਦਰ ਸਿੰਘ, ਪ੍ਰੋ. ਸੁਖਦੇਵ ਸਿੰਘ ਅਤੇ ਪ੍ਰੋ. ਯਾਦਵਿੰਦਰ ਸਿੰਘ ਅਤੇ ਕੋਚ ਲਵਲੀ ਸੰਧੂ ਦੇ ਨਾਲ-ਨਾਲ ਦਫ਼ਤਰ ਸੁਪਰਡੈਂਟ ਮਨੋਜ ਚਾਵਲਾ ਵੀ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਵਿਖੇ ਗੁਰਪੁਰਬ ਸਮਾਗਮ 5 ਨੂੰ ਅਗਲੀ ਖ਼ਬਰ ਵਿਧਾਇਕ ਨਰੇਸ਼ ਕਟਾਰੀਆ ਅਤੇ ਸ਼ੰਕਰ ਕਟਾਰੀਆ ਵਲੋਂ ਹੜ੍ਹ ਪੀੜਤਾਂ ਦੀ ਹਰ ਪੱਖੋਂ ਸਹਾਇਤਾ ਕੀਤੀ ਜਾ ਰਹੀ ਹੈ-ਆਪ ਆਗੂ
Ad Position 24