06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਐੱਚ. ਕੇ. ਐਲ. ਹਸਪਤਾਲ 'ਚ 5 ਦਿਨਾ ਮੁਫ਼ਤ ਹੱਡੀਆਂ ਅਤੇ ਜੋੜਾਂ ਦਾ ਚੈੱਕਅਪ ਕੈਂਪ ਸ਼ੁਰੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਗੁਰੂਹਰਸਹਾਏ, 3 ਨਵੰਬਰ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਐੱਚ.ਕੇ.ਐਲ ਹਸਪਤਾਲ ਪ੍ਰਾਈਵੇਟ ਲਿਮਿਟੇਡ ਵਿਖੇ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਅਤੇ ਮੁਫ਼ਤ ਸਿਹਤ ਸੁਵਿਧਾਵਾਂ ਦੇਣ ਦੇ ਲਈ 5 ਦਿਨਾ ਮੁਫ਼ਤ ਹੱਡੀਆਂ ਅਤੇ ਜੋੜਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਹੈ | ਇਸ ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਪ੍ਰਵੀਨ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਮੇਂ-ਸਮੇਂ 'ਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਹਸਪਤਾਲ ਵਿਚ ਅਲੱਗ-ਅਲੱਗ ਬਿਮਾਰੀਆਂ ਨਾਲ ਸੰਬੰਧਿਤ ਮੁਫ਼ਤ ਚੈੱਕਅਪ ਕੈਂਪ ਲਗਾਏ ਜਾਂਦੇ ਹਨ | ਉਸ ਦੇ ਤਹਿਤ ਉਨ੍ਹਾਂ ਵਲੋਂ 3 ਤੋਂ 7 ਨਵੰਬਰ ਤੱਕ ਸ਼ਾਮ 4 ਵਜੇ ਤੋਂ ਲੈ ਕੇ 7 ਵਜੇ ਤੱਕ ਮੁਫ਼ਤ ਹੱਡੀਆਂ ਅਤੇ ਜੋੜਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ | ਉਨ੍ਹਾਂ ਦੱਸਿਆ ਕਿ ਇਸ ਮੌਕੇ ਮਰੀਜ਼ਾਂ ਦਾ ਚੈੱਕਅਪ ਕਰਨ ਦੇ ਲਈ ਡਾ. ਜੀ ਸਿੰਘ ਐੱਸ.ਐੱਸ.ਅੋਰਥੋਪੇਡਿਕਸ, ਡੀ. ਐੱਸ. ਬੀ ਅੋਰਥੋਪੇਡਿਕਸ, ਐੱਫ.ਆਈ.ਏ, ਐੱਸ.ਐੱਸ, ਐੱਸ. ਐਨ. ਬੀ ਅੋਰਥੋਪੇਡਿਕਸ, ਐੱਫ.ਆਈ.ਏ ਐੱਸ.ਐੱਸ, ਐੱਸ.ਐਨ.ਏ ਐਮ. ਐੱਸ ਪਹੁੰਚ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਹੱਡੀਆਂ, ਜੋੜਾ ਅਤੇ ਪਿੱਠ ਦਰਦ ਦੀ ਪੂਰੀ ਜਾਂਚ, ਜੋੜਾਂ ਦੀ ਘਸਾਈ ਆਰਥਰਾਈਟਿਸ, ਫਰੈਕਚਰ, ਮੁਫ਼ਤ ਕਨਸਲਟੇਸ਼ਨ, ਹੱਡੀ ਦੀ ਮਜ਼ਬੂਤੀ ਜਾਚ ਅਤੇ ਥੈਰੇਪੀ ਆਦਿ ਦਾ ਚੈੱਕਅਪ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਡਾ.ਸੁਨੀਲ ਕੇ ਨੱਢਾ, ਡਾ.ਇੰਦੂ ਗੁਪਤਾ, ਡਾ. ਨਿਤਿਸ਼ ਗੁਪਤਾ, ਡਾ. ਰਮਨਦੀਪ, ਡਾ.ਪ੍ਰਵੀਨ ਗੁਪਤਾ ਵੀ ਮੌਜੂਦ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਨਿਆਲਿਆਂ ਦੇ ਵਿਰੋਧ ਵਿਚ ਫ਼ਿਰੋਜ਼ਪੁਰ ਦੇ ਵਕੀਲ ਅੱਜ ਹੜਤਾਲ 'ਤੇ ਅਗਲੀ ਖ਼ਬਰ ਐਸ.ਡੀ.ਐਮ. ਗੁਰੂਹਰਸਹਾਏ ਵਲੋਂ ਪਰਾਲੀ ਦੇ ਮੁੱਦੇ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦਾ ਦੌਰਾ
Ad Position 24