ਜ਼ੀਰਾ, 4 ਨਵੰਬਰ(ਪ੍ਰਤਾਪ ਸਿੰਘ ਹੀਰਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹ ਪੀੜਤ ਪਿੰਡਾਂ ਦੇ ਛੋਟੇ ਲੋੜਵੰਦ ਕਿਸਾਨਾਂ ਲਈ 300 ਗੱਟਾ ਡੀ.ਏ.ਪੀ ਖਾਦ ਦਾ ਖ਼ਰੀਦਿਆ ਗਿਆ ਹੈ | ਜਾਣਕਾਰੀ ਦਿੰਦਿਆਂ ਐਗਜ਼ੈਕਟਿਵ ਮੈਂਬਰ ਪੰਜਾਬ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਸੀਨੀਅਰ ਕਿਸਾਨ ਆਗੂ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਨੇ ਜ਼ੀਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਕਾਦੀਆਂ ਜਥੇਬੰਦੀ ਦੀ ਅਪੀਲ ਤੇ ਇਲਾਕੇ ਦੇ ਮੋਹਤਬਰ ਪਰਿਵਾਰਾਂ ਵਲੋਂ ਜਥੇਬੰਦੀ ਨੂੰ ਰਾਸ਼ੀ ਭੇਟ ਕੀਤੀ ਗਈ ਸੀ | ਜਿਸ ਦੇ ਚੱਲਦਿਆਂ ਸਚਦੇਵਾ ਕੰਪਨੀ ਫ਼ਿਰੋਜਪੁਰ ਰਾਹੀਂ 4 ਲੱਖ 5 ਹਜਾਰ ਰੁਪਏ ਦੀ 300 ਗੱਟਾ ਡੀ.ਏ.ਪੀ ਖਾਦ ਖ਼ਰੀਦੀ ਗਈ ਹੈ | ਉਨ੍ਹਾਂ ਦੱਸਿਆ ਕਿ ਛੋਟੇ ਲੋੜਵੰਦ ਕਿਸਾਨਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ | ਜਿਸ ਤਹਿਤ ਪਿੰਡ ਫੱਤੇਵਾਲਾ ਆਲੇਵਾਲਾ ਆਸ਼ੀਕੇ ਮਾਛੀ ਕੇ ਪਿੰਡਾਂ ਦੇ ਕਿਸਾਨਾਂ 'ਚ ਇਕ ਦੋ ਦਿਨਾਂ ਤੱਕ ਖਾਦ ਦੀ ਵੰਡ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪਿੰਡ ਮਨਸੂਰਦੇਵਾ ਦੇ ਕਿਸਾਨਾਂ ਵਲੋਂ ਇਕ ਲੱਖ 35000 ਹਜਾਰ ਪਿੰਡ ਫੇਰੋ ਕੇ ਨਗਰ ਨਿਵਾਸੀਆਂ ਵਲੋਂ ਇਕ ਲੱਖ ਰੁਪਏ, ਬਲਕਾਰ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਪਿੰਡ ਰਤਾ ਖੇੜਾ ਵਲੋਂ ਇਕ ਲੱਖ 80 ਹਜਾਰ ਦੀ ਰਾਸ਼ੀ ਤੋਂ ਇਲਾਵਾ ਦਲਵਿੰਦਰ ਸਿੰਘ ਗੋਸ਼ਾ ਮਰੂੜ ਵਲੋਂ 11 ਗੱਟੇ ਕਣਕ ਦਾ ਬੀਜ ਜਥੇਬੰਦੀ ਨੂੰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਲੋੜਵੰਦ ਪਰਿਵਾਰਾਂ ਨੂੰ ਤੂੜੀ, ਪਰਾਲੀ ਤੇ ਹੋਰ ਜ਼ਰੂਰਤ ਦਾ ਸਮਾਨ ਦਿੱਤਾ ਜਾਵੇਗਾ | ਇਸ ਮੌਕੇ ਸੁਖਦੇਵ ਸਿੰਘ ਬਲਾਕ ਪ੍ਰਧਾਨ, ਮਹਿੰਦਰ ਸਿੰਘ ਮਨਸੂਰਦੇਵਾ, ਸੁਰਜੀਤ ਸਿੰਘ ਮਨਸੂਰਦੇਵਾ, ਕੇਵਲ ਸਿੰਘ ਆਤਮਾ ਸਿੰਘ ਨਾਇਬ ਸਿੰਘ ਫ਼ੌਜੀ, ਗੁਰ ਅਵਤਾਰ ਸਿੰਘ, ਅੰਗਰੇਜ਼ ਸਿੰਘ, ਹਰਮਿੰਦਰ ਸਿੰਘ ਜੋਨਾ, ਦਲਵਿੰਦਰ ਸਿੰਘ ਗੋਸ਼ਾ ਮਰੂੜ, ਮੋਹਣ ਸਿੰਘ ਨੰਬਰਦਾਰ ਫੇਰੋ ਕੇ, ਹਰਭਜਨ ਸਿੰਘ ਫੇਰੋ ਕੇ, ਭੁਪਿੰਦਰ ਸਿੰਘ ਨੂਰਪੁਰ ਇਕਾਈ ਪ੍ਰਧਾਨ ਮੱਖੂ, ਗੁਰਚਰਨ ਸਿੰਘ ਨੂਰਪੁਰ, ਹਰਪ੍ਰੀਤ ਸਿੰਘ ਲੌਂਗੋਦੇਵਾ, ਗੁਰਚਰਨ ਸਿੰਘ ਬਾਜਵਾ ਨੂਰਪੁਰ, ਜਸਪ੍ਰੀਤ ਸਿੰਘ ਲੌਂਗੋਦੇਵਾ ਸੁਖਦੇਵ ਸਿੰਘ ਮਰਖਾਈ, ਗੁਰਪ੍ਰੀਤ ਸਿੰਘ ਸਰਪੰਚ ਮਹੀਂਆਂ ਵਾਲਾ ਕਲਾਂ, ਬਾਬਾ ਤਰਸੇਮ ਸਿੰਘ ਤਲਵੰਡੀ, ਗੁਰਵਿੰਦਰ ਸਿੰਘ ਮੱਲੇਵਾਲਾ, ਸੰਦੀਪ ਸਿੰਘ ਮਲੋ ਕੇ, ਮਨਦੀਪ ਸਿੰਘ ਅਲੀਪੁਰ ਗੁਰਪ੍ਰੀਤ ਸਿੰਘ ਵਲਟੋਹਾ ,ਜਸਵਿੰਦਰ ਸਿੰਘ, ਤਰਸੇਮ ਸਿੰਘ ਰੂਪ ਸ਼ਹਿਰੀ ਬਲਾਕ ਪ੍ਰਧਾਨ ,ਚਰਨਜੀਵ ਨਾਰੰਗ , ਹਰਪਿੰਦਰ ਸਿੰਘ ਬੱਢਾ ਆਦਿ ਕਿਸਾਨ ਹਾਜ਼ਰ ਸਨ |