ਮੱਲਾਂਵਾਲਾ, 4 ਨਵੰਬਰ (ਗੁਰਦੇਵ ਸਿੰਘ)-ਜ਼ਮੀਨ 'ਤੇ ਤਾਰ ਲਾਉਣ ਨੂੰ ਲੈ ਕੇ ਹੋਈ ਲੜਾਈ 'ਚ ਥਾਣਾ ਆਰਿਫ਼ ਕੇ ਪੁਲਿਸ ਨੇ 4 ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਰਣਜੀਤ ਸਿੰਘ ਅਨੁਸਾਰ ਜਗਤਾਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਭਾਲਾ ਫਰਾਏ ਮੱਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਛਿੰਦਾ ਪੁੱਤਰ ਅਨੈਤ ਮੁਸੱਲਾ, ਅਨਮੋਲ ਪੁੱਤਰ ਛਿੰਦਾ, ਬਲਬੀਰ ਪੁੱਤਰ ਕਾਲਾ, ਸੋਨੂੰ ਪੁੱਤਰ ਮੇਜਰ ਵਾਸੀਆਨ ਭਾਲਾ ਫਰਾਏ ਮੱਲ ਆਪਣੀ ਜ਼ਮੀਨ ਦੇ ਚਾਰੇ ਪਾਸੇ ਤਾਰ ਲਾ ਰਹੇ ਸੀ, ਜਿਸ ਕਰਕੇ ਲੜਾਈ-ਝਗੜਾ ਹੋਇਆ | ਪੁਲਿਸ ਨੇ ਮੁੱਦਈ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ |