12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜ਼ੀਰਾ ਤੋਂ ਜਥਾ ਪਾਕਿਸਤਾਨ ਰਵਾਨਾ <br/>

Ad Position 21
No active advertisement
ਅਜੀਤ ਡੈਸਕ 05-11-2025
ਜ਼ੀਰਾ, 4 ਨਵੰਬਰ(ਪ੍ਰਤਾਪ ਸਿੰਘ ਹੀਰਾ)-ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਭੇਜੇ ਜਾ ਰਹੇ ਜਥੇ ਵਿਚ ਸ਼ਾਮਿਲ ਹੋਣ ਲਈ 15 ਦੇ ਕਰੀਬ ਸੰਗਤਾਂ ਦਾ ਜਥਾ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਸਿੰਘ ਸਭਾ ਜ਼ੀਰਾ ਤੋਂ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ | ਇਸ ਮੌਕੇ ਗੱਲਬਾਤ ਕਰਦਿਆਂ ਸੰਗਤਾਂ ਨੇ ਦੱਸਿਆ ਹੈ ਕਿ 5 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਚ ਮੁੱਖ ਸਮਾਗਮ ਹੋਵੇਗਾ ਅਤੇ ਇਸ ਉਪਰੰਤ ਜਥਾ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਵਾਪਸ ਅੰਮਿ੍ਤਸਰ ਪੁੱਜੇਗਾ | ਇਸ ਦੌਰਾਨ ਸੰਗਤਾਂ ਵਿਚ ਬਲਦੇਵ ਸਿੰਘ ਸਰਪੰਚ, ਬੂਟਾ ਸਿੰਘ,ਮੋਹਨ ਸਿੰਘ ,ਕੁਲਦੀਪ ਸਿੰਘ, ਸੁਖਚੈਨ ਸਿੰਘ ਉਗੋਕੇ, ਰਾਮ ਪ੍ਰਕਾਸ਼ ਐਸ.ਪੀ ਰਿਟਾਇਰਡ, ਪ੍ਰਤਾਪ ਸਿੰਘ ਖੋਸਾ ਰਿਟਾਇਰਡ ਇੰਸਪੈਕਟਰ, ਮਲਕੀਤ ਕੌਰ, ਗੁਰਮੀਤ ਕੋਰ, ਪ੍ਰਵੀਨ ਕੋਰ, ਗੁਰਚਰਨ ਕੌਰ ਜ਼ੀਰਾ ਆਦਿ ਸ਼ਾਮਿਲ ਸਨ |


Ad Position 22
No active advertisement
ਪਿਛਲੀ ਖ਼ਬਰ ਐਮਬਰੋਜੀਅਲ ਸਕੂਲ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਬੰਧੀ ਧਾਰਮਿਕ ਪ੍ਰੀਖਿਆ ਕਰਵਾਈ <br/> ਅਗਲੀ ਖ਼ਬਰ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਸ਼ੁਰੂ ਹੋਏ ਨਗਰ ਕੀਰਤਨ ਦਾ ਜ਼ੀਰਾ ਵਿਖੇ ਪੁੱਜਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ...
Ad Position 24