12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਫਿਰੋਜ਼ਪੁਰ ਦੇ ਪਰਿਵਾਰ ਦੀ ਕੈਨੇਡਾ 'ਚ ਚਮਕੀ ਕਿਸਮਤ <br/>

Ad Position 21
No active advertisement
ਅਜੀਤ ਡੈਸਕ 05-11-2025
ਫਿਰੋਜ਼ਪੁਰ, 4 ਨਵੰਬਰ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਦੇ ਇਕ ਪਰਿਵਾਰ ਦੀ ਕਿਸਮਤ ਉਸ ਸਮੇਂ ਚਮਕ ਉੱਠੀ ਜਦੋਂ ਉਹ ਕੈਨੇਡਾ ਘੁੰਮਣ ਗਏ ਹੋਏ ਸਨ | ਉਨ੍ਹਾਂ ਨੇ ਉੱਥੇ ਸਰੀ ਵਿਖੇ ਲੱਗੇ ਤਾਜ ਪਾਰਕ ਕਨਵੈੱਨਸ਼ਨ ਸੈਂਟਰ ਵਿਚ ਮਠਿਆਈ ਮੇਲੇ ਤੋਂ ਮਿਠਾਈ ਖ਼ਰੀਦਦਿਆਂ ਇਕ ਕੂਪਨ ਭਰਿਆ | ਮਠਿਆਈ ਮੇਲੇ ਦਾ ਆਯੋਜਨ ਯੋਗਰਾਜ ਸਿੰਘ ਵਲੋਂ ਕੀਤਾ ਗਿਆ ਸੀ ਜਿਸ ਵਿਚ ਕਈ ਸਥਾਨਕ ਦੁਕਾਨਦਾਰਾਂ ਨੇ ਭਾਗ ਲਿਆ ਸੀ | ਫਿਰੋਜ਼ਪੁਰ ਤੋਂ ਘੁੰਮਣ ਗਏ ਪਰਿਵਾਰ ਨੇ ਵੀ ਇਸ ਦੁਕਾਨ ਤੋਂ ਕੂਪਨ ਭਰਿਆ ਸੀ | ਉਨ੍ਹਾਂ ਵਿਚੋਂ ਜਿਹੜਾ ਕੂਪਨ ਫਿਰੋਜ਼ਪੁਰ ਦੇ ਪਰਿਵਾਰ ਦੇ ਨਾਂਅ 'ਤੇ ਨਿਕਲਿਆ | ਇਸ ਕੂਪਨ 'ਤੇ ਨਾਮ ਅਨਮੋਲ ਕੌਰ ਪਤਨੀ ਜਸਦੀਪ ਸਿੰਘ ਦਾ ਸੀ ਅਤੇ ਹਰਭਜਨ ਸਿੰਘ, ਪਰਮਜੀਤ ਕੌਰ ਅਤੇ ਕੁਲਦੀਪ ਸਿੰਘ ਵੀ ਉਨ੍ਹਾਂ ਦੇ ਨਾਲ ਸਨ | ਜਦੋਂ ਨਤੀਜੇ ਘੋਸ਼ਿਤ ਹੋਏ ਤਾਂ ਇਸ ਕੂਪਨ ਦੇ ਨੰਬਰ ਵਿਚ 22 ਲੱਖ ਰੁਪਏ ਦੀ ਕੀਮਤ ਵਾਲੀ ਗੱਡੀ ਨਿਕਲੀ | ਇਸ ਖ਼ਬਰ ਨਾਲ ਫਿਰੋਜ਼ਪੁਰ 'ਚ ਉਨ੍ਹਾਂ ਦੇ ਪਰਿਵਾਰ, ਸਗੇ-ਸੰਬੰਧੀਆਂ ਤੇ ਜਾਣ-ਪਛਾਣ ਵਾਲਿਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਹਰਭਜਨ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਨੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਕਿਸਮਤ ਉਨ੍ਹਾਂ 'ਤੇ ਇੰਨੀ ਮਿਹਰਬਾਨ ਹੋ ਸਕਦੀ ਹੈ | ਇਹ ਉਨ੍ਹਾਂ ਲਈ ਇਕ ਯਾਦਗਾਰ ਪਲ ਹੈ ਜੋ ਹਮੇਸ਼ਾ ਯਾਦ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲਾਂ ਦੇ ਪ੍ਰਾਈਵੇਟ ਹੱਥਾਂ ਵਿਚ ਜਾਣ ਦੇ ਵਿਰੋਧ ਵਿਚ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਗੇਟ ਰੈਲੀ <br/> ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ ਲੋਕਾਂ ਦਾ ਜੋਸ਼ ਅਤੇ ਜਜ਼ਬਾ ਆਪ ਉਮੀਦਵਾਰ ਦੀ ਕਰ ਰਿਹਾ ਜਿੱਤ ਪੱਕੀ-ਕੈਪਟਨ ਵਰਪਾਲ <br/>
Ad Position 24