ਗੁਰੂਹਰਸਹਾਏ, 4 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਵਿਖੇ ਅੱਜ ਅਚਾਨਕ ਸ਼ਾਮ 5:15 ਵਜੇ ਦੇ ਕਰੀਬ ਇਕ ਦਮ ਅਸਮਾਨ ਵਿਚ ਹਨੇਰਾ ਛਾ ਗਿਆ ਅਤੇ ਉਸ ਤੋਂ ਬਾਦ ਤੇਜ਼ ਹਵਾਵਾਂ ਚੱਲਣ ਲੱਗ ਪਈਆਂ ਅਤੇ ਥੋੜ੍ਹੀ ਦੇਰ ਬਾਦ ਤੇਜ਼ ਮੀਂਹ ਸ਼ੁਰੂ ਹੋ ਗਿਆ ਦੇਖਦੇ ਹੀ ਦੇਖਦੇ ਆ ਤੇਜ਼ ਮੀਂਹ ਦੇ ਨਾਲ ਗੜੇ ਵੀ ਪੈਣੇ ਸ਼ੁਰੂ ਹੋ ਗਏ | ਉੱਥੇ ਹੀ ਮੀਂਹ ਪੈਣ ਨਾਲ ਜਿੱਥੇ ਠੰਢ ਵਧੇਗੀ ਉੱਥੇ ਹੀ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਵਲੋਂ ਮੰਡੀਆਂ ਵਿਚ ਆਪਣੀ ਫ਼ਸਲ ਵੇਚਣ ਦੇ ਲਈ ਲਿਆਂਦੀ ਹੋਈ ਹੈ ਉਸ ਦਾ ਵੀ ਕਾਫ਼ੀ ਨੁਕਸਾਨ ਹੋਣ ਦੇ ਆਸਾਰ ਹਨ | ਇਸ ਮੌਕੇ ਜਦ ਇਕ ਕਿਸਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਲਈ ਕਾਫ਼ੀ ਨੁਕਸਾਨ ਦੇਹ ਹੈ ਕਿਉਂਕਿ ਮੰਡੀਆਂ ਵਿਚ ਪਈਆਂ ਫ਼ਸਲਾਂ ਭਿੱਜਣ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਵੇਗਾ |