12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਐਡਵੋਕੇਟ ਧਾਮੀ ਦਾ ਪੰਜਵੀਂ ਵਾਰ ਪ੍ਰਧਾਨ ਚੁਣੇ ਜਾਣਾ ਉਨ੍ਹਾਂ ਵਲੋਂ ਕੀਤੇ ਜਾ ਰਹੇ ਕਾਰਜਾਂ 'ਤੇ ਮੋਹਰ- ਜਿੰਦੂ, ਤਲਵੰਡੀ, ਸ਼ੇਰ ਖਾਂ <br/>

Ad Position 21
No active advertisement
ਅਜੀਤ ਡੈਸਕ 05-11-2025
ਫ਼ਿਰੋਜ਼ਸ਼ਾਹ, 4 ਨਵੰਬਰ (ਸਰਬਜੀਤ ਸਿੰਘ ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਇਕ ਪਾਸੜ ਜਿੱਤ ਨੇ ਜਿੱਥੇ ਐਡਵੋਕੇਟ ਧਾਮੀ ਵਲੋਂ ਕੀਤੇ ਜਾ ਰਹੇ ਕਾਰਜਾਂ 'ਤੇ ਮੋਹਰ ਲਗਾਈ ਹੈ | ਉੱਥੇ ਉਨ੍ਹਾਂ ਵਿਰੋਧੀ ਦਲਾਂ ਨੂੰ ਵੀ ਸੁਨੇਹਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਹਨ ਅਤੇ ਕਿਸੇ ਵੀ ਉਸ ਵਿਅਕਤੀ ਦਾ ਸਾਥ ਨਹੀਂ ਦੇਣਗੇ ਜੋ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਖੇਡ ਰਹੇ ਹੋਣ ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਮੈਂਬਰ ਸ਼੍ਰੋਮਣੀ ਕਮੇਟੀ ਸਤਪਾਲ ਸਿੰਘ ਤਲਵੰਡੀ, ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਸ਼੍ਰੋਮਣੀ ਕਮੇਟੀ ਨੇ ਕੀਤਾ | ਉਨ੍ਹਾਂ ਕਿਹਾ ਐਡਵੋਕੇਟ ਧਾਮੀ ਦੀ ਪਿਛਲੇ ਚਾਰ ਸਾਲ ਬਾਹਰੀ ਤਾਕਤਾਂ ਦੀ ਮਦਦ ਨਾਲ ਪ੍ਰਧਾਨਗੀ ਦੀ ਆਸ 'ਚ ਚੋਣ ਲੜਦੇ ਹਨ ਪਰ ਸ਼੍ਰੋਮਣੀ ਕਮੇਟੀ ਦੇ ਬਹੁ ਗਿਣਤੀ ਮੈਂਬਰ ਐਡਵੋਕੇਟ ਧਾਮੀ ਦੇ ਹੱਕ 'ਚ ਭੁਗਤਦੇ ਹਨ | ਅਤੇ ਇਸ ਸਾਲ ਹੋਈ ਚੋਣ 'ਚ ਵਿਰੋਧੀ ਧੜੇ ਨੂੰ ਮਹਿਜ਼ 18 ਵੋਟਾਂ ਪ੍ਰਾਪਤ ਹੋਣਾ ਦਰਸਾਉਂਦਾ ਹੈ ਕਿ ਲੋਕ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਾਨਤਾ ਦਿੰਦੇ ਹਨ | ਉਨ੍ਹਾਂ ਐਡਵੋਕੇਟ ਧਾਮੀ ਅਤੇ ਸਮੁੱਚੀ ਅੰਤਿ੍ਮ ਕਮੇਟੀ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਉਨ੍ਹਾਂ ਨਾਲ ਚਮਕੌਰ ਸਿੰਘ ਟਿੱਬੀ, ਜੋਗਾ ਸਿੰਘ ਮੁਰਕ ਵਾਲਾ, ਕੁਲਦੀਪ ਸਿੰਘ ਸਾਬਕਾ ਸਰਪੰਚ ਫ਼ਿਰੋਜ਼ਸ਼ਾਹ ਸ਼ਿੰਗਾਰਾ ਸਿੰਘ ਪਿਆਰੇਆਣਾ ਵੀ ਸਨ |

Ad Position 22
No active advertisement
ਪਿਛਲੀ ਖ਼ਬਰ ਸੈਮ ਇੰਟਰਨੈਸ਼ਨਲ ਸਕੂਲ ਵਿਚ ਮਨਾਇਆ ਪ੍ਰਕਾਸ਼ ਪੁਰਬ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਨੇ ਮੁੱਖ ਮੰਤਰੀ ਮਾਨ ਨੂੰ ਭੇਜਿਆ ਮੰਗ-ਪੱਤਰ <br/>
Ad Position 24