02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਈ ਪੂਜਾ ਲੂਥਰਾ ਸਚਦੇਵਾ-ਕਈ ਪਰਿਵਾਰਾਂ ਨੂੰ ਦਿੱਤੇ ਮਾਲੀ ਸਹਾਇਤਾ ਦੇ ਚੈੱਕ

Ad Position 21
No active advertisement
ਅਜੀਤ ਡੈਸਕ 23-11-2025
ਫ਼ਾਜ਼ਿਲਕਾ, 22 ਨਵੰਬਰ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦਾ ਜਜ਼ਬਾ ਹਰ ਕਿਸੇ ਵਿਚ ਨਹੀਂ ਹੁੰਦਾ | ਕੁੱਝ ਵਿਅਕਤੀ ਆਪਣੇ ਸਵਾਰਥ ਤੋਂ ਉੱਪਰ ਉੱਠ ਕੇ ਸਮਾਜ ਲਈ ਕੁੱਝ ਕਰ ਗੁਜ਼ਰਦੇ ਹਨ | ਅਜਿਹੀ ਹੀ ਵਿਲੱਖਣ ਸ਼ਖ਼ਸੀਅਤ ਹਨ ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈੱਲਫੇਅਰ ਸੋਸਾਇਟੀ ਦੀ ਜਰਨਲ ਸਕੱਤਰ ਪੂਜਾ ਲੂਥਰਾ ਸਚਦੇਵਾ ਜਿਨ੍ਹਾਂ ਨੇ ਸਮਾਜ ਦੇ ਪਿਛੜੇ ਤੇ ਲੋੜਵੰਦ ਵਰਗ ਲਈ ਕੀਤੇ ਜਾ ਰਹੇ ਉਪਰਾਲਿਆਂ ਰਾਹੀਂ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ | ਉਨ੍ਹਾਂ ਦਾ ਸਾਦਗੀ ਭਰਿਆ ਵਰਤਾਰਾ ਅਤੇ ਲੋੜਵੰਦਾਂ ਦੇ ਸੁਖ ਦੁੱਖ 'ਚ ਖੜ੍ਹੇ ਰਹਿਣ ਦੀ ਸੋਚ ਉਨ੍ਹਾਂ ਨੂੰ ਹੋਰਾਂ ਤੋਂ ਵੱਖ ਦਰਸਾਉਂਦੀ ਹੈ | ਪੂਜਾ ਲੂਥਰਾ ਸਚਦੇਵਾ ਵੱਲੋਂ ਆਪਣੇ ਦਫ਼ਤਰ ਵਿਖੇ ਕਈ ਲੋੜਵੰਦ ਪਰਿਵਾਰਾਂ ਨੂੰ ਮਾਲੀ ਸਹਾਇਤਾ ਦੇ ਚੈੱਕ ਭੇਟ ਕੀਤੇ ਗਏ | ਇਹ ਚੈੱਕ ਇਲਾਜ, ਬੱਚਿਆਂ ਦੀ ਸਿੱਖਿਆ ਅਤੇ ਰਾਸ਼ਨ ਵਰਗੀਆਂ ਮੁੱਢਲੀਆਂ ਲੋੜਾਂ ਲਈ ਪ੍ਰਦਾਨ ਕੀਤੇ ਗਏ ਹਨ | ਪੂਜਾ ਲੂਥਰਾ ਸਚਦੇਵਾ ਨੇ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਦਫ਼ਤਰ ਹਮੇਸ਼ਾ ਲੋਕਾਂ ਲਈ ਖੁੱਲ੍ਹਾ ਹੈ ਅਤੇ ਜੋ ਵੀ ਵਿਅਕਤੀ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ, ਉਹ ਬਿਨਾਂ ਹਿਚਕ ਉਨ੍ਹਾਂ ਤੱਕ ਆਪਣੀ ਗੱਲ ਪਹੁੰਚਾ ਸਕਦਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੇ ਦੁੱਖ-ਸੁੱਖ ਵਿਚ ਹਮੇਸ਼ਾ ਖੜ੍ਹੇ ਰਹਿਣਾ ਮੇਰਾ ਫ਼ਰਜ਼ ਹੈ | ਲੋਕਾਂ ਨੇ ਮੈਨੂੰ ਜੋ ਪਿਆਰ ਅਤੇ ਭਰੋਸਾ ਦਿੱਤਾ ਹੈ, ਉਸ ਦੀ ਲਾਜ ਰੱਖਣਾ ਮੇਰੀ ਜ਼ਿੰਮੇਵਾਰੀ ਹੈ | ਮੈਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੀ ਰਹਾਂਗੀ |
Ad Position 22
No active advertisement
ਪਿਛਲੀ ਖ਼ਬਰ ਜੋਤੀ ਬੀ.ਐੱਡ. ਕਾਲਜ 'ਚ ਕਰਵਾਇਆ ਧਾਰਮਿਕ ਸਮਾਗਮ ਅਗਲੀ ਖ਼ਬਰ ਬੀਬੀ ਰਜਿੰਦਰ ਕੌਰ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਕੌਮੀ ਕਨਵੀਨਰ ਨਿਯੁਕਤ
Ad Position 24
No active advertisement