23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਯੂਰੀਆ ਖਾਦ 'ਚ ਹੋਈ ਘਪਲੇਬਾਜ਼ੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕੀਤੀ ਮੀਟਿੰਗ ਖੇਤੀਬਾੜੀ ਸਹਿਕਾਰੀ ਸਭਾ ਦੇ ਸੈਕਟਰੀ 'ਤੇ ਲਾਏ ਕਾਣੀ ਵੰਡ ਦੇ ਦੋਸ਼ <br/>

Ad Position 21
No active advertisement
ਅਜੀਤ ਡੈਸਕ 19-12-2025
ਖੋਸਾ ਦਲ ਸਿੰਘ, 18 ਦਸੰਬਰ (ਮਨਪ੍ਰੀਤ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਅਹਿਮ ਮੀਟਿੰਗ ਖੋਸਾ ਦਲ ਸਿੰਘ ਵਿਖੇ ਹਰਦਿਆਲ ਸਿੰਘ ਪੰਜਾਬ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਯੂਰੀਆ ਖਾਦ ਨੂੰ ਲੈ ਕੇ ਹੋ ਰਹੀ ਘਪਲੇਬਾਜ਼ੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਦਿਆਲ ਸਿੰਘ ਨੇ ਕਿਹਾ ਕਿ ਰਟੋਲ ਰੋਹੀ ਖੇਤੀਬਾੜੀ ਸਹਿਕਾਰੀ ਸਭਾ ਵਿਚ ਯੂਰੀਆ ਖਾਦ ਨੂੰ ਲੈ ਕੇ ਵੱਡੇ ਪੱਧਰ 'ਤੇ ਘਪਲੇਬਾਜ਼ੀ ਹੋਈ ਹੈ | ਕਈ ਕਿਸਾਨ ਨੂੰ ਯੂਰੀਆ ਖਾਦ ਦੀ ਇਕ ਬੋਰੀ ਵੀ ਨਹੀਂ ਮਿਲੀ ਅਤੇ ਕਈ ਕਿਸਾਨਾਂ ਨੂੰ 1 ਏਕੜ ਪਿੱਛੇ 5 ਬੋਰੀਆਂ ਦਿੱਤੀਆਂ ਗਈਆਂ ਹਨ | ਉਨ੍ਹਾਂ ਸੋਸਾਇਟੀ ਦੇ ਸੈਕਟਰੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਡੀ.ਏ.ਪੀ. ਅਤੇ ਯੂਰੀਆ ਖਾਦ 'ਚ ਕਾਣੀ ਵੰਡ ਕਰਦਾ ਹੈ ਅਤੇ ਧੱਕੇ ਨਾਲ ਕਿਸਾਨਾਂ ਨੂੰ ਗ਼ੈਰ ਮਿਆਰੀ ਸਮਾਨ ਚੁਕਵਾ ਦਿੰਦਾ ਹੈ, ਕਿਉਂਕਿ ਉਕਤ ਮੁਲਾਜ਼ਮ ਸੈਕਟਰੀ ਹੋਣ ਦੇ ਨਾਲ-ਨਾਲ ਮੌਕੇ ਦੀ ਸਰਕਾਰ 'ਚ ਪਿੰਡ ਵਿਚ ਇਸ ਦੇ ਪਰਿਵਾਰ ਦਾ ਮੈਂਬਰ ਮੌਜੂਦਾ ਸਰਪੰਚ ਵੀ ਹੈ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖੇਤੀਬਾੜੀ ਸਹਿਕਾਰੀ ਸਭਾ ਰਟੋਲ ਰੋਹੀ 'ਚ ਉਕਤ ਮੁਲਾਜ਼ਮ ਦੀ 9 ਤੋਂ 5 ਵਜੇ ਤੱਕ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਸਭਾ ਦੇ ਮੈਂਬਰ ਦੇ ਹਿਸਾਬ ਤਸਦੀਕ ਕੀਤੇ ਜਾਣ, ਕਿਉਂਕਿ ਸਭਾ ਘਾਟੇ ਵਿਚ ਚੱਲ ਰਹੀ ਹੈ | ਕਿਸਾਨਾਂ ਨੇ ਇਹ ਵੀ ਦੋਸ਼ ਲਗਾਏ ਕਿ ਇਹ ਲੋਕਾਂ ਤੋਂ ਵਿਆਜ ਵਟਾ ਲੈਂਦਾ ਹੈ ਅਤੇ ਬੈਂਕ ਵਿਚ ਘੱਟ ਜਮਾਂ ਕਰਵਾਉਂਦਾ ਹੈ ਅਤੇ ਸੀਜਨੀ ਘਾਟ ਸਮੇਂ 'ਚ ਇਹ ਯੂਰੀਆ ਖਾਦ ਵੱਧ ਮੁੱਲ 'ਚ ਵੇਚਦਾ ਹੈ, ਜਿਸ ਦੀ ਉੱਚ ਪੱਧਰ 'ਤੇ ਜਾਂਚ ਹੋਣੀ ਚਾਹੀਦੀ ਹੈ | ਇਸ ਮੌਕੇ ਕਿਰਨਪਾਲ ਸਿੰਘ ਸੋਢੀ ਪੰਜਾਬ ਮੀਤ ਪ੍ਰਧਾਨ, ਹਰਦਿਆਲ ਸਿੰਘ ਪੰਜਾਬ ਮੀਤ ਪ੍ਰਧਾਨ, ਚਮਕੌਰ ਸਿੰਘ ਮੀਤ ਪ੍ਰਧਾਨ, ਜਲੌਰ ਸਿੰਘ ਜ਼ਿਲ੍ਹਾ ਖ਼ਜ਼ਾਨਚੀ, ਅਨੰਦ ਸਿੰਘ ਕੱਚਰਭੰਨ ਜਨਰਲ ਸਕੱਤਰ, ਬਲਵਿੰਦਰ ਸਿੰਘ ਜ਼ੀਰਾ, ਡਾ. ਸਰਵਨ ਸਿੰਘ ਬਲਾਕ ਪ੍ਰਧਾਨ, ਗੁਰਭੇਜ ਸਿੰਘ ਬਲਾਕ ਪ੍ਰਧਾਨ, ਜਸਕਰਨ ਸਿੰਘ ਬਲਾਕ ਪ੍ਰਧਾਨ, ਗੁਰਮੀਤ ਸਿੰਘ ਬਲਾਕ ਪ੍ਰਧਾਨ, ਬਲਜੀਤ ਸਿੰਘ ਬਲਾਕ ਪ੍ਰਧਾਨ, ਮਲਵਿੰਦਰ ਸਿੰਘ ਬਲਾਕ ਪ੍ਰਧਾਨ, ਗੁਰਵਿੰਦਰ ਸਿੰਘ ਬਲਾਕ ਪ੍ਰਧਾਨ, ਸੁਖਦੇਵ ਸਿੰਘ ਬਲਾਕ ਮੀਤ ਪ੍ਰਧਾਨ, ਚਮਕੌਰ ਸਿੰਘ ਬਲਾਕ ਪ੍ਰਧਾਨ ਆਦਿ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਸ ਦੇ ਸਬੰਧ ਵਿਚ ਡੀ.ਸੀ ਫ਼ਿਰੋਜ਼ਪੁਰ ਨੂੰ ਵੀ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਇਸ ਉੱਪਰ ਬਣਦੀ ਕਰਵਾਈ ਕਰਾਉਣ ਦੀ ਮੰਗ ਕੀਤੀ ਜਾਵੇਗੀ | ਜੇਕਰ ਆਉਣ ਵਾਲੇ ਦਿਨਾਂ ਵਿਚ ਸੋਸਾਇਟੀ ਦੀ ਜਾਂਚ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੋਧ ਬਿੱਲ, ਪ੍ਰੀਪੇਡ ਮੀਟਰਾਂ ਤੇ ਸ਼ੰਭੂ ਖਨੋਰੀ ਮੋਰਚਿਆਂ ਦੀ ਭਰਮਾਈ ਨੂੰ ਲੈ ਕੇ ਕਿਸਾਨ ਮਜ਼ਦੂਰਾਂ ਦਾ ਰੋਸ ਅਗਲੀ ਖ਼ਬਰ ਰਜਿੰਦਰ ਸਿੰਘ ਕਿਲੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੜਮਾਂ ਤੋਂ 1125 ਵੋਟਾਂ ਨਾਲ ਜੇਤੂ <br/>
Ad Position 24