05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪਹਿਲੀ ਅਸਮੀਤਾ ਲੀਗ ਰੋਇੰਗ ਚੈਂਪੀਅਨਸ਼ਿਪ ਹੋਈ

Ad Position 21
No active advertisement
ਅਜੀਤ ਡੈਸਕ 22-12-2025
ਅਜੀਤਵਾਲ, 21 ਦਸੰਬਰ (ਹਰਦੇਵ ਸਿੰਘ ਮਾਨ)-ਕੇਂਦਰ ਸਰਕਾਰ ਵਲੋਂ ਔਰਤਾਂ ਨੂੰ ਖੇਡਾਂ ਦੇ ਖੇਤਰ ਵੱਲ ਪ੍ਰੇਰਿਤ ਕਰਨ ਲਈ ਇਕ ਨਵੀਂ ਚੈਂਪੀਅਨਸ਼ਿਪ ਅਸਮੀਤਾ ਖੇਲੋ ਲੀਗ ਦੌਧਰ ਬੱਧਨੀ ਨਹਿਰ ਤੇ ਮੋਗਾ ਰੋਇੰਗ ਐਸੋਸੀਏਸ਼ਨ ਵਲੋਂ ਕਰਵਾਈ ਗਈ ਜਿਸ ਦੀ ਪ੍ਰਬੰਧਕ ਜ਼ਿੰਮੇਵਾਰੀ ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਨੂੰ ਦਿੱਤੀ ਗਈ | ਜਾਣਕਾਰੀ ਦਿੰਦਿਆਂ ਕੋਚ ਜਸਬੀਰ ਸਿੰਘ ਗਿੱਲ ਜਰਨਲ ਸਕੱਤਰ ਪੰਜਾਬ ਰੋਇੰਗ ਐਸੋਸੀਏਸ਼ਨ ਨੇ ਦੱਸਿਆ ਕਿ ਇਹ ਰੋਇੰਗ ਲੀਗ ਚੈਂਪੀਅਨਸ਼ਿਪ 'ਚ ਵੱਖ-ਵੱਖ ਸ਼ਹਿਰਾਂ ਦੇ ਨਾਮ ਤੇ ਸਾਰੇ ਪੰਜਾਬ ਦੀਆਂ ਖਿਡਾਰਨਾਂ ਨੇ ਭਾਗ ਲਿਆ, ਇਸ ਵਿਚ ਮੋਗਾ ਰੋਇੰਗ ਪਹਿਲੇ ਸਥਾਨ ਤੇ ਲੁਧਿਆਣਾ ਦੂਜੇ ਸਥਾਨ 'ਤੇ ਰਿਹਾ | ਤਗਮਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਵਿਚ ਸਿਮਰਨ ਕੌਰ ਨੇ 2 ਸੋਨ ਤਗਮਾ, ਪ੍ਰਭਜੋਤ ਕੌਰ 1 ਸੋਨ ਤਗਮਾ, ਜਸਕਰਨਵੀਰ ਕੌਰ 2 ਸੋਨ ਤਗਮਾ, ਸਾਕਸ਼ੀ 1 ਸੋਨ 1 ਸਿਲਵਰ, ਰਾਜਵੀਰ ਕੌਰ-ਗੁਰਪ੍ਰੀਤ ਕੌਰ 1 ਸੋਨ, ਜਸਮੀਨ ਕੌਰ-ਜਸਪ੍ਰੀਤ ਕੌਰ 1 ਸਿਲਵਰ, ਜਸਪ੍ਰੀਤ ਕੌਰ, ਅਨੂਵੀਰ ਕੌਰ ਨੇ 1 ਸਿਲਵਰ ਤਗਮਾ ਲੈ ਕੇ ਮੋਗਾ ਜ਼ਿਲੇ੍ਹ ਦਾ ਨਾਮ ਰੌਸ਼ਨ ਕੀਤਾ | ਇਸ ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਗਮ ਦੌਰਾਨ ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਦੀ ਪ੍ਰਧਾਨ ਮਨਿੰਦਰ ਕੌਰ ਵਿਰਕ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਤੇ ਮੋਗਾ ਰੋਇੰਗ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਢਿੱਲੋਂ, ਜੁਆਇੰਟ ਸਕੱਤਰ ਥੈਕਸ ਸਿੰਘ ਵਲੋਂ ਸ਼ਮੂਲੀਅਤ ਕੀਤੀ | ਇਸ ਮੌਕੇ ਖ਼ਜ਼ਾਨਚੀ ਲੁਧਿਆਣਾ ਗੁਰਮੀਤ ਸਿੰਘ, ਪ੍ਰਧਾਨ ਢੁੱਡੀਕੇ ਰੋਇੰਗ ਕਲੱਬ ਜਗਦੀਪ ਸਿੰਘ ਗੈਰੀ, ਵਾਈਸ ਪ੍ਰਧਾਨ ਲੁਧਿਆਣਾ ਸਵਰਨ ਸਿੰਘ ਗਰੇਵਾਲ, ਵਾਈਸ ਪ੍ਰਧਾਨ ਬਲਦੇਵ ਦਾਸ ਬਾਵਾ, ਕੈਪਟਨ ਰਾਮਪਾਲ ਸਿੰਘ, ਲਛਮਣ ਸਿੰਘ, ਥਾਣੇਦਾਰ ਸੁਰਜੀਤ ਸਿੰਘ ਨੇ ਇਸ ਚੈਂਪੀਅਨਸ਼ਿਪ ਦੀ ਵਧਾਈ ਦਿੰਦਿਆਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ 3 ਕਾਬੂ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ <br/>
Ad Position 24