05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬਾਪੂ ਜੋਗਿੰਦਰ ਸਿੰਘ ਕਾਹਲੋਂ (ਬਾਹਰਵਾਲੀ ਵਾਲਿਆਂ) ਦੀ ਯਾਦ ਨੂੰ ਸਮਰਪਿਤ ਅਰਦਾਸ ਸਮਾਗਮ <br/>

Ad Position 21
No active advertisement
ਅਜੀਤ ਡੈਸਕ 22-12-2025
ਮੱਖੂ,21 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਫਿਰੋਜ਼ਪੁਰ ਦੇ ਬਲਾਕ ਮੱਖੂ ਦੇ ਪਿੰਡ ਬਾਹਰਵਾਲੀ ਦੇ ਵਾਸੀ ਬਾਪੂ ਜੋਗਿੰਦਰ ਸਿੰਘ ਕਾਹਲੋਂ ਠੇਕੇਦਾਰ ਜੋ ਕਿ ਬੀਤੀ ਦਿਨੀਂ ਕੈਨੇਡਾ ਦੀ ਧਰਤੀ 'ਤੇ ਪਰਿਵਾਰ ਨੂੰ ਅਲਵਿਦਾ ਕਹਿ ਗਏ ਸਨ, ਦੇ ਸਪੁੱਤਰ ਹਰਭਜਨ ਸਿੰਘ ਕਾਹਲੋਂ,ਗੁਰਬਚਨ ਸਿੰਘ ਕਾਹਲੋਂ, ਹਰਮਿੰਦਰ ਸਿੰਘ ਕਾਹਲੋਂ ਪੋਤਰੇ ਅਤੇ ਸਮੂਹ ਪਰਿਵਾਰ ਕਾਹਲੋਂ ਬਾਹਰਵਾਲੀ ਵੱਲੋਂ ਉਨ੍ਹਾਂ ਦੀ ਮਿੱਠੀ ਯਾਦ ਲਈ ਮੱਖੂ ਗ੍ਰਹਿ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ | ਸ੍ਰੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਖੁੱਲੇ੍ਹ ਪੰਡਾਲ 'ਚ ਹਜ਼ੂਰੀ ਰਾਗੀ ਜਥੇ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਲੋਂ ਸੰਗਤਾਂ ਨੂੰ ਰਸ ਭਿੰਨਾ ਕੀਰਤਨ ਸਰਵਣ ਕਰਾਇਆ ਗਿਆ | ਬੀਸੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਅਤੇ ਢਾਡੀ ਵਾਰਾਂ ਰਾਹੀਂ , ਭਾਈ ਦਵਿੰਦਰ ਸਿੰਘ ਸੋਨੰੂ ਬਾਬਾ ਸ੍ਰੀ ਗੋਇੰਦਵਾਲ ਸਾਹਿਬ ਵਾਲਿਆਂ ਵੱਲੋਂ ਕਥਾ ਵਿਚਾਰਾਂ ਰਾਹੀਂ ਤੇ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲਿਆਂ ਵੱਲੋਂ ਸੰਗਤਾਂ ਨੂੰ ਗੁਰ ਮੰਤਰ ਅਤੇ ਮੂਲ ਮੰਤਰ ਦਾ ਜਾਪ ਕਰਵਾਇਆ ਗਿਆ ਅਤੇ ਬਾਪੂ ਜੋਗਿੰਦਰ ਸਿੰਘ ਕਾਹਲੋਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ | ਬਾਪੂ ਜੋਗਿੰਦਰ ਸਿੰਘ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਪਰਗਟ ਸਿੰਘ ਤਲਵੰਡੀ ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕਿਹਾ ਕਿ ਉਹ ਕਹਿਣੀ ਅਤੇ ਕਰਨੀ ਦੇ ਪੂਰੇ ਸਨ ਅਤੇ ਜੋ ਵੀ ਕਿਸੇ ਨਾਲ ਵਾਅਦਾ ਕਰ ਲੈਂਦੇ ਸਨ , ਹਰ ਹਾਲਤ ਵਿਚ ਪੂਰਾ ਕਰਦੇ ਸਨ | ਸਟੇਜ ਸਕੱਤਰ ਦੀ ਜਿੰਮੇਵਾਰੀ ਚੇਅਰਮੈਨ ਮਹਿੰਦਰ ਸਿੰਘ ਲਹਿਰਾ ਵਲੋਂ ਬਖ਼ੂਬੀ ਨਿਭਾਈ ਗਈ | ਅਰਦਾਸ ਸਮਾਗਮ 'ਚ ਬਾਬਾ ਘੋਲਾ ਸਿੰਘ ਸਰਹਾਲੀ ਸਾਹਿਬ ਵਾਲੇ,ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲੇ,ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ, ਬਾਬਾ ਅਵਤਾਰ ਸਿੰਘ ਚੰਦ ਮੱਖੂ ਵਾਲੇ, ਬਾਬਾ ਦਿਲਬਾਗ ਸਿੰਘ ਆਰਿਫ਼ ਕੇ ਵਾਲੇ,ਬਾਬਾ ਸੁਖਮੰਦਰ ਸਿੰਘ ਪੱਧਰੀ ਵਾਲੇ, ਹਰਪ੍ਰੀਤ ਸਿੰਘ ਹੀਰੋ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਜ਼ੀਰਾ,ਅਵਤਾਰ ਸਿੰਘ ਜ਼ੀਰਾ ਇੰਚਾਰਜ ਭਾਰਤੀ ਜਨਤਾ ਪਾਰਟੀ ਹਲਕਾ ਜ਼ੀਰਾ, ਹਲਕਾ ਵਿਧਾਇਕ ਨਰੇਸ਼ ਕਟਾਰੀਆ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਹਰਭਜਨ ਸਿੰਘ ਸਭਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਫਿਰੋਜ਼ਪੁਰ,ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ,ਡਾਕਟਰ ਅਜਮੇਰ ਕਾਲੜਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਖੂ, ਕੁਲਵੰਤ ਸਿੰਘ ਖੋਸਾ,ਤਰਸੇਮ ਸਿੰਘ ਗਿੱਲ ਲਾਲੀ ਜੀ ਕੇ,ਜਗਸੀਰ ਸਿੰਘ ਸ਼ੀਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜ਼ੀਰਾ,ਜਸਬੀਰ ਸਿੰਘ ਆਹਲੂਵਾਲੀਆ ਪ੍ਰਧਾਨ ਹੜ੍ਹ ਪੀੜਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ,ਸਾਬਕਾ ਚੇਅਰਮੈਨ ਜਥੇਦਾਰ ਕਾਰਜ ਸਿੰਘ ਆਹਲਾ ਮੰਡਲ ਪ੍ਰਧਾਨ ਭਾਜਪਾ ਮੱਖੂ,ਚੇਅਰਮੈਨ ਮੇਹਰ ਸਿੰਘ ਸਰਪੰਚ ਬਾਹਰਵਾਲੀ,ਡਾਕਟਰ ਬਲਦੇਵ ਸਿੰਘ ਸਰਹਾਲੀ ਮੰਡਲ ਪ੍ਰਧਾਨ ਭਾਜਪਾ ਮੱਲਾਂਵਾਲਾ,ਜਸਵਿੰਦਰ ਸਿੰਘ ਸ਼ਹੀਦ ਮੰਡਲ ਪ੍ਰਧਾਨ ਭਾਜਪਾ ਦਿਹਾਤੀ ਜ਼ੀਰਾ,ਸਾਬਕਾ ਚੇਅਰਮੈਨ ਕੁਲਦੀਪ ਸਿੰਘ ਬੰਬ, ਬਲਵਿੰਦਰ ਸਿੰਘ ਸਾਬਕਾ ਚੇਅਰਮੈਨ,ਲਖਵਿੰਦਰ ਸਿੰਘ ਸਰਪੰਚ ਅਰਾਈਆਂਵਾਲਾ ਆਗੂ ਅਕਾਲੀ ਦਲ ਵਾਰਸ ਪੰਜਾਬ ਦੇ, ਸੀਨੀਅਰ ਆਗੂ ਸਿਮਰਨਜੀਤ ਸਿੰਘ ਮੱਖੂ, ਸਾਬਕਾ ਚੇਅਰਮੈਨ ਮਹਿਲ ਸਿੰਘ ਵਰਿਆਂ,ਸਾਬਕਾ ਚੇਅਰਮੈਨ ਰਸ਼ਪਾਲ ਸਿੰਘ ਦੀਨੇ ਕੇ,ਡਾਕਟਰ ਸਤਨਾਮ ਸਿੰਘ ਸੰਧੂ ਕਾਲੜਾ ਹਸਪਤਾਲ ਵਾਲੇ, ਸਾਬਕਾ ਚੇਅਰਮੈਨ ਕਾਬਲ ਸਿੰਘ ਬੂਟੇਵਾਲਾ, ਸਰਪੰਚ ਗੁਰਵਿੰਦਰ ਸਿੰਘ ਭੁੱਲਰ,ਰਣਜੀਤ ਸਿੰਘ ਰਾਣਾ ਸਰਪੰਚ ਬਾਹਰਵਾਲੀ,ਗੁਰਦਿੱਤ ਸਿੰਘ ਢਿੱਲੋਂ ਸਰਪੰਚ ਪੱਧਰੀ, ਮਨਜਿੰਦਰ ਸਿੰਘ ਮਿੰਟੂ ਐਮ.ਸੀ ਮੱਖੂ,ਦਵਿੰਦਰ ਸਿੰਘ ਬੱਬੂ ਐਮ.ਸੀ ਮੱਖੂ,ਚੇਅਰਮੈਨ ਅਮਰਜੀਤ ਸਿੰਘ, ਸਰਪੰਚ ਸੁਖਚੈਨ ਸਿੰਘ ਭੂਤੀਵਾਲਾ, ਸਰਪੰਚ ਹੀਰਾ ਸਿੰਘ ਜੱਗੇਵਾਲਾ,ਸਰਪੰਚ ਡਾਕਟਰ ਤਰਸੇਮ ਸਿੰਘ ਮਰਹਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਜਨੀਤਿਕ,ਗੈਰ ਰਾਜਨੀਤਿਕ ਪਾਰਟੀਆਂ, ਧਾਰਮਿਕ,ਸਮਾਜ ਸੇਵੀ,ਵੱਖ ਵੱਖ ਸਕੂਲਾਂ ਦੇ ਮੁਖੀ, ਰਿਸ਼ਤੇਦਾਰ ਆਦਿ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ 3 ਗਰਾਮ ਹੈਰੋਇਨ ਸਮੇਤ 1 ਕਾਬੂ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ
Ad Position 24