04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜਗਰਾਉਂ ਦੇ ਰਾਜੇ ਢਾਬੇ ਵਾਲੇ ਕੋਲੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਰਾਘਵ ਨਾਗਪਾਲ ਬਰੀ <br/>

Ad Position 21
No active advertisement
ਅਜੀਤ ਡੈਸਕ 22-12-2025
ਫ਼ਿਰੋਜ਼ਪੁਰ, 21 ਦਸੰਬਰ (ਰਾਕੇਸ਼ ਚਾਵਲਾ)-ਜਗਰਾਉਂ ਦੇ ਰਾਜੇ ਢਾਬੇ ਵਾਲਿਆਂ ਕੋਲੋਂ ਗੈਂਗਸਟਰ ਜੈਪਾਲ ਦੇ ਨਾਮ 'ਤੇ ਫਿਰੌਤੀ ਮੰਗਣ ਦੇ ਮਾਮਲੇ 'ਚ ਫ਼ਿਰੋਜ਼ਪੁਰ ਦੇ ਰਾਘਵ ਨਾਗਪਾਲ ਨੂੰ ਅਦਾਲਤ ਨੇ ਬਰੀ ਕੀਤਾ ਹੈ | ਇਸ ਮਾਮਲੇ 'ਚ ਮੁੱਦਈ ਆਪਣੀ ਗਵਾਹੀ ਤੋਂ ਮੁਨਕਰ ਹੋ ਗਿਆ ਸੀ, ਜਿਸ ਕਰਕੇ ਰਾਘਵ ਨੂੰ ਪੰਜ ਸਾਲ ਪੁਰਾਣੇ ਕੇਸ 'ਚ ਨਿਰਦੋਸ਼ ਕਰਾਰ ਦਿੱਤਾ ਗਿਆ | ਮਿਲੀ ਜਾਣਕਾਰੀ ਅਨੁਸਾਰ 9 ਸਤੰਬਰ 2020 ਨੂੰ ਥਾਣਾ ਸਿਟੀ ਜਗਰਾਉਂ ਵਿਖੇ ਦਰਜ ਐੱਫ.ਆਈ.ਆਰ ਨੰਬਰ 126 'ਚ ਮੁੱਦਈ ਪਰਮਿੰਦਰ ਸਿੰਘ ਉਰਫ਼ ਰਾਜਾ ਨੇ ਦੱਸਿਆ ਕਿ ਉਹ ਜਗਰਾਉਂ ਰੋਡ 'ਤੇ ਰਾਜਾ ਢਾਬਾ ਚਲਾ ਰਿਹਾ ਹੈ | ਮਿਤੀ 23 ਅਗਸਤ 2020 ਰਾਤ 9.52 ਵਜੇ ਉਸ ਦੇ ਮੋਬਾਈਲ ਨੰਬਰ 'ਤੇ ਕਾਲ ਕਰਨ ਵਾਲੇ ਨੇ ਕਿਹਾ ਕਿ ਉਹ ਜੈਪਾਲ ਗੈਂਗਸਟਰ ਨਾਲ ਹੈ | ਉਸ ਨੇ 25 ਲੱਖ ਦੀ ਫਿਰੌਤੀ ਮੰਗੀ ਅਤੇ ਫਿਰੌਤੀ ਦੀ ਰਕਮ ਨਾ ਦੇਣ 'ਤੇ ਮਾੜੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ | ਮੁੱਦਈ ਦੇ ਬਿਆਨ 'ਤੇ ਪਰਚਾ ਦਰਜ ਕਰਕੇ ਜਗਰਾਉਂ ਪੁਲਿਸ ਨੇ ਫ਼ਿਰੋਜ਼ਪੁਰ ਦੀ ਬਸਤੀ ਟੈਂਕਾ ਵਾਲੀ ਨਿਵਾਸੀ ਰਾਘਵ ਨਾਗਪਾਲ ਨੂੰ ਗਿ੍ਫ਼ਤਾਰ ਕਰ ਲਿਆ | ਚੱਲੇ ਮਾਮਲੇ 'ਚ ਮੁੱਦਈ ਪਰਮਿੰਦਰ ਸਿੰਘ ਉਰਫ਼ ਰਾਜਾ ਪੁਲਿਸ ਨੂੰ ਦਿੱਤੇ ਬਿਆਨ ਤੋਂ ਅਦਾਲਤ ਅੰਦਰ ਮੁੱਕਰ ਗਿਆ | ਜਿਸ ਦੇ ਚੱਲਦੇ ਸਬ ਡਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਜਗਰਾਉਂ ਮੈਡਮ ਬਲਵਿੰਦਰ ਕੌਰ ਧਾਲੀਵਾਲ ਦੀ ਕੋਰਟ ਨੇ ਠੇਕੇਦਾਰ ਰਾਘਵ ਨਾਗਪਾਲ ਨੂੰ ਬੇਗੁਨਾਹ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਨਸ਼ੇੜੀ ਕਾਰ ਚਾਲਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ 'ਚ ਮੈਗਾ ਪੀ. ਟੀ. ਐੱਮ. ਹੋਈ <br/>
Ad Position 24