15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗਿਆਨ ਜੋਤੀ ਸਕੂਲ ਵਲੋਂ ਅਧਿਆਪਕ-ਮਾਪੇ ਮਿਲਣੀ ਕਰਵਾਈ <br/>

Ad Position 21
No active advertisement
ਅਜੀਤ ਡੈਸਕ 25-12-2025
ਤਲਵੰਡੀ ਭਾਈ, 24 ਦਸੰਬਰ (ਰਵਿੰਦਰ ਸਿੰਘ ਬਜਾਜ)-ਬੀਤੇ ਦਿਨੀਂ ਸੀ.ਆਈ.ਐੱਸ.ਸੀ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ, ਦਾਰਾਪੁਰ, ਜੋ ਕਿ੍ਕਟ ਦੇ ਖੇਤਰ ਵਿਚ ਆਪਣੀ ਪਹਿਚਾਣ ਅੰਤਰਰਾਸ਼ਟਰੀ ਪੱਧਰ ਤੱਕ ਬਣਾ ਚੁੱਕਾ ਹੈ, ਵਿਚ ਯੂਨਿਟ ਟੈੱਸਟ 2 ਦੇ ਸੰਬੰਧ ਵਿਚ ਪੀ.ਟੀ.ਐਮ .ਰੱਖੀ ਗਈ | ਸਕੂਲ ਦੇ ਚੇਅਰਮੈਨ ਸਰਦਾਰ ਕਮਲਦੀਸ਼ਪਾਲ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਪਿ੍ੰਸੀਪਲ ਵਿਜੇ ਸਕਲਾਨੀ ਵਲੋਂ ਮਾਪਿਆਂ ਨੂੰ ਦੱਸਿਆ ਗਿਆ ਕਿ ਬੱਚੇ ਦਾ ਭਵਿੱਖ ਬਣਾਉਣ ਵਿਚ ਮਾਪਿਆਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ | ਮਾਪਿਆਂ ਦੇ ਪਿਆਰ, ਮਾਰਗ ਦਰਸ਼ਨ ਅਤੇ ਸਮੇਂ ਨਾਲ ਬੱਚੇ ਆਤਮ-ਵਿਸ਼ਵਾਸੀ ਅਤੇ ਜ਼ਿੰਮੇਵਾਰ ਬਣਦੇ ਹਨ | ਇਸ ਲਈ ਬੱਚਿਆਂ ਦੀ ਸਿੱਖਿਆ ਲਈ ਸਹਿਯੋਗ, ਉਨ੍ਹਾਂ ਦੇ ਅਨੁਸ਼ਾਸਨ ਅਤੇ ਖ਼ਾਸ ਤੌਰ 'ਤੇ ਮੋਬਾਈਲ ਵਰਤੋਂ ਲਈ ਮਾਰਗ ਦਰਸ਼ਨ ਮਾਪਿਆਂ ਵਲੋਂ ਵੀ ਦਿੱਤਾ ਜਾਣਾ ਚਾਹੀਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮਾਪਿਆਂ ਨੂੰ ਬੱਚੇ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬੱਚਿਆਂ ਨੂੰ ਭਾਵਨਾਤਮਕ ਸਹਾਰਾ ਮਿਲੇਗਾ | ਇਸ ਵਿਸ਼ੇ 'ਤੇ ਪਿ੍ੰਸੀਪਲ ਵਲੋਂ ਵੱਖਰੇ ਤੌਰ 'ਤੇ ਵੀ ਮਾਪਿਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਇਹਨਾਂ ਮੁੱਦਿਆਂ 'ਤੇ ਵਿਚਾਰ ਕੀਤੀ ਗਈ ਕਿ ਕਿਸ ਤਰ੍ਹਾਂ ਬੱਚਿਆਂ ਦੇ ਸਰਵ ਪੱਖੀ ਵਿਕਾਸ ਲਈ ਮਾਪਿਆਂ ਦੀਆਂ ਅਤੇ ਸਕੂਲ ਦੀਆਂ ਸਾਂਝੀਆਂ ਜ਼ਿੰਮੇਵਾਰੀਆਂ ਹਨ | ਪੀ.ਟੀ.ਐਮ. ਦੌਰਾਨ ਮਾਪਿਆਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸਬੰਧੀ ਕਾਰਡ ਵੀ ਦਿੱਤੇ ਗਏ | ਇਸ ਮੌਕੇ ਸਕੂਲ ਪਿ੍ੰਸੀਪਲ ਵਿਜੇ ਸਕਲਾਨੀ ਅਤੇ ਅਧਿਆਪਕ ਸਾਹਿਬਾਨ ਸੁਰੇਸ਼ ਠਾਕੁਰ, ਰਾਜਦੀਪ ਸਿੰਘ, ਰਾਜਵਿੰਦਰ ਸਿੰਘ, ਸੋਨਲ ਮੈਡਮ, ਮੀਰਾ ਮੈਡਮ, ਮਨਪ੍ਰੀਤ ਮੈਡਮ, ਸ਼ਾਰਦਾ ਮੈਡਮ ਅਤੇ ਬਾਕੀ ਸਟਾਫ਼ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਸੀ.ਐਮ ਗਰੁੱਪ ਦੇ ਸਕੂਲਾਂ ਵਿਚ ਕਿ੍ਸਮਿਸ ਮੌਕੇ ਵਿਸ਼ੇਸ਼ ਸਮਾਗਮ <br/> ਅਗਲੀ ਖ਼ਬਰ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਜ਼ਿਲ੍ਹੇ ਦੀ ਆਰਥਿਕ ਤਰੱਕੀ 'ਚ ਪਾ ਰਿਹੈ ਅਹਿਮ ਯੋਗਦਾਨ- ਸ਼ਰਮਾ, ਕੌਰਾ <br/>
Ad Position 24