15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਰਵਹਿੱਤਕਾਰੀ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ ਸਪਤ ਸ਼ਕਤੀ ਸੰਗਮ ਦਾ ਦੂਜਾ ਪ੍ਰੋਗਰਾਮ <br/>

Ad Position 21
No active advertisement
ਅਜੀਤ ਡੈਸਕ 25-12-2025
ਫ਼ਾਜ਼ਿਲਕਾ, 24 ਦਸੰਬਰ (ਦਵਿੰਦਰ ਪਾਲ ਸਿੰਘ)-ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਵਿਹੜੇ ਵਿਚ ਸਪਤ ਸ਼ਕਤੀ ਸੰਗਮ ਦੇ ਦੂਜੇ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਬੁਲਾਰੇ ਵਜੋਂ ਪਹੁੰਚੀ ਸ੍ਰੀਮਤੀ ਰਮਾ ਭਾਰਤੀ, ਪ੍ਰਧਾਨ ਸ੍ਰੀਮਤੀ ਸੁਜਾਤਾ ਨਾਰੰਗ, ਵਿੱਦਿਆ ਮੰਦਿਰ ਦੀ ਪਿ੍ੰਸੀਪਲ ਸ੍ਰੀਮਤੀ ਮਧੂ ਸ਼ਰਮਾ ਅਤੇ ਸ਼ਿਸ਼ੂ ਵਾਟਿਕਾ ਪ੍ਰਮੁੱਖ ਸ੍ਰੀਮਤੀ ਵਿਨੀਤਾ ਭੁਸਰੀ ਨੇ ਜੋਤੀ ਪ੍ਰਜÉਲਿਤ ਕਰਕੇ ਕੀਤੀ | ਇਸ ਪ੍ਰੋਗਰਾਮ ਵਿਚ ਤੀਜੀ ਅਤੇ ਚੌਥੀ ਜਮਾਤ ਦੇ ਬੱਚਿਆਂ ਦੀਆਂ ਮਾਵਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ | ਮੁੱਖ ਬੁਲਾਰੇ ਸ੍ਰੀਮਤੀ ਰਮਾ ਭਾਰਤੀ ਨੇ ਪ੍ਰੋਗਰਾਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਨਾਰੀ ਸ਼ਕਤੀ ਦੇ ਉਥਾਨ ਲਈ ਕੀਤੇ ਜਾ ਸਕਣ ਵਾਲੇ ਯਤਨਾਂ ਬਾਰੇ ਦੱਸਿਆ | ਉਨ੍ਹਾਂ ਨੇ ਅਸਲ ਜੀਵਨ ਦੀਆਂ ਉਦਾਹਰਨਾਂ ਦੇ ਕੇ ਨਾਰੀ ਸ਼ਕਤੀ ਵਿਚ ਚੇਤਨਾ ਦਾ ਪ੍ਰਸਾਰ ਕੀਤਾ | ਪ੍ਰੋਗਰਾਮ ਦੀ ਪ੍ਰਧਾਨ ਸ੍ਰੀਮਤੀ ਸੁਜਾਤਾ ਨਾਰੰਗ ਨੇ ਆਪਣੇ ਪ੍ਰੇਰਨਾਦਾਇਕ ਵਿਚਾਰਾਂ ਰਾਹੀਂ ਹਾਜ਼ਰ ਨਾਰੀ ਸ਼ਕਤੀ ਨੂੰ ਪ੍ਰੇਰਿਤ ਕੀਤਾ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਮਧੂ ਸ਼ਰਮਾ ਨੇ ਪ੍ਰੋਗਰਾਮ ਦੇ ਮੁੱਖ ਉਦੇਸ਼ ਬਾਰੇ ਦੱਸਦਿਆਂ ਸਮੂਹ ਨਾਰੀ ਸ਼ਕਤੀ ਨੂੰ ਅੱਜ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਹੱਲ ਲਈ ਜਾਗਰੂਕ ਕੀਤਾ | ਉਨ੍ਹਾਂ ਨੇ ਮਾਤ-ਸ਼ਕਤੀ ਨੂੰ ਪ੍ਰੇਰਿਤ ਕੀਤਾ ਕਿ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਨ ਲਈ ਉਹ ਖ਼ੁਦ ਵੀ ਮੋਬਾਈਲ ਛੱਡਣ ਅਤੇ ਬੱਚਿਆਂ ਨੂੰ ਸਹੀ ਮਾਰਗ ਦਿਖਾਉਣ ਲਈ ਆਪਣੇ ਸਨਾਤਨ ਧਰਮ ਨਾਲ ਜੋੜਨ | ਉਨ੍ਹਾਂ ਨੇ ਮੰਤਰ ਜਾਪ, ਗੁਰਬਾਣੀ ਅਤੇ ਸਤਸੰਗ ਆਦਿ ਨਾਲ ਜੁੜ ਕੇ ਵਿੱਦਿਆ ਵਿਚ ਸਫਲਤਾ ਪ੍ਰਾਪਤ ਕਰਨ ਲਈ ਇਕਾਗਰਤਾ ਵਧਾਉਣ 'ਤੇ ਜ਼ੋਰ ਦਿੱਤਾ | ਉਨ੍ਹਾਂ ਨਾਰੀ ਸ਼ਕਤੀ ਅੰਦਰ ਸਮਾਈ ਅਥਾਹ ਸ਼ਕਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਵਿਚ ਚੇਤਨਾ ਜਗਾਈ | ਪ੍ਰੋਗਰਾਮ ਦੇ ਅੰਤ ਵਿਚ ਹਾਜ਼ਰ ਮਹਿਲਾ ਸ਼ਕਤੀ ਨਾਲ ਪ੍ਰਸ਼ਨ-ਉੱਤਰ ਵੀ ਕੀਤੇ ਗਏ ਅਤੇ ਉਨ੍ਹਾਂ ਦੇ ਅਨੁਭਵ ਸਾਂਝੇ ਕੀਤੇ ਗਏ | ਮੰਚ ਸੰਚਾਲਨ ਦੀ ਭੂਮਿਕਾ ਸ੍ਰੀਮਤੀ ਵਿਨੀਤਾ ਭੁਸਰੀ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ | ਪਿ੍ੰਸੀਪਲ ਸ੍ਰੀਮਤੀ ਮਧੂ ਸ਼ਰਮਾ ਨੇ ਆਈ ਹੋਈ ਮਾਤ-ਸ਼ਕਤੀ ਦਾ ਧੰਨਵਾਦ ਕਰਦਿਆਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਿੱਲਿ੍ਹਆਂਵਾਲੀ 'ਚ ਵਾਲੀਬਾਲ ਟੂਰਨਾਮੈਂਟ 27, 28 ਨੂੰ ਅਗਲੀ ਖ਼ਬਰ ਗਿਆਨ ਜੋਤੀ ਸਕੂਲ ਵਿਖੇ ਸ਼ਹਾਦਤ ਦਿਵਸ ਮਨਾਇਆ <br/>
Ad Position 24