ਮੱਖੂ, 26 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੱਖੂ ਦੀ ਮੀਟਿੰਗ ਹਰਜਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਮੱਖੂ ਵਿਖੇ ਹੋਈ ਜਿਸ ਵਿਚ ਮੱਖੂ ਇਲਾਕੇ ਦੇ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਹੋਏ | ਇਸ ਮੀਟਿੰਗ 'ਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆਂ ਲਖਵਿੰਦਰ ਸਿੰਘ ਪੀਰ ਮੁਹੰਮਦ ਪ੍ਰਧਾਨ ਯੂਥ ਵਿੰਗ ਪੰਜਾਬ ਅਤੇ ਪਰਗਟ ਸਿੰਘ ਤਲਵੰਡੀ ਸੂਬਾਈ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਮਨਰੇਗਾ ਦਾ ਨਾਮ ਬਦਲਣ ਨਾਲ ਮਜ਼ਦੂਰਾਂ ਦੀ ਮਜ਼ਦੂਰੀ ਨਹੀਂ ਵਧੇਗੀ ਜੋ ਉਸ ਨੇ ਮਜ਼ਦੂਰਾਂ ਦੀ ਦਿਹਾੜੀ 100 ਦਿਨ ਤੋਂ ਵਧਾ ਕੇ 125 ਦਿਨ ਕੀਤੀ ਹੈ ਉਹ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਹੈ ਕਿਉਂਕਿ ਸੂਬਾ ਸਰਕਾਰਾਂ ਅੱਗੇ ਜੋ ਮਜ਼ਦੂਰਾਂ ਨੂੰ 100 ਦਿਨ ਦੀ ਕੰਮ ਮਿਲਦਾ ਸੀ ਅਤੇ ਸੂਬਾ ਸਰਕਾਰਾਂ 10% ਹਿੱਸਾ ਪਾਉਂਦੀਆਂ ਸਨ ਸੂਬਾ ਸਰਕਾਰਾਂ ਉਹ ਹਿੱਸਾ ਨਹੀਂ ਪਾ ਸਕੀਆਂ ਲਗਭਗ 1300 ਕਰੋੜ ਰੁਪਏ ਪੰਜਾਬ ਸਰਕਾਰ ਦੇ ਅਜੇ ਵੀ ਕੇਂਦਰ ਨੂੰ ਦੇਣਦਾਰ ਹਨ ਜੇਕਰ ਕੇਂਦਰ ਸਰਕਾਰ ਪੈਸੇ ਨਹੀਂ ਦੇ ਸਕਦੀ ਤਾਂ ਸੂਬਾ ਸਰਕਾਰਾਂ ਕਿੱਥੋਂ ਦੇਣਗੀਆਂ | ਇਸ ਲਈ ਮੋਦੀ ਸਰਕਾਰ ਨੇ ਮਜ਼ਦੂਰਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ ਹੈ ਮਜ਼ਦੂਰਾਂ ਨੂੰ ਮਨਰੇਗਾ ਵਿਚ ਦਿਹਾੜੀ ਨਾ ਮਿਲਣ ਕਾਰਨ ਦੋ ਡੰਗ ਦੀ ਰੋਟੀ ਦਾ ਡਰ ਸਤਾਉਣ ਲੱਗਾ ਹੈ | ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਮਜ਼ਦੂਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਮਜ਼ਦੂਰ ਕਿਤੇ ਵੀ ਅੰਦੋਲਨ ਕਰਨਗੇ ਉਸ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਵਰਕਰ ਹੰੁਮ੍ਹ ਹੁਮਾ ਕੇ ਹਿੱਸਾ ਲੈਣਗੇ | ਉਨ੍ਹਾਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਇਹ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਬਣਾਈ ਗਈ ਹੈ ਇਸ ਐਕਟ ਨੂੰ ਤੁਰੰਤ ਰੱਦ ਕੀਤਾ ਜਾਵੇ ਨਹੀਂ ਤਾਂ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਹੈ | ਇਸ ਮੌਕੇ ਬਲਵਿੰਦਰ ਸਿੰਘ ਮਰਾੜ, ਡਾ. ਗੁਰਦੇਵ ਸਿੰਘ ਤਲਵੰਡੀ, ਹਰਦੇਵ ਸਿੰਘ ਅÏਜਲਾ, ਕਮਲਜੀਤ ਸਿੰਘ ਚਾਗੀਆਂ, ਬੁੱਧ ਸਿੰਘ ਮਲੰਗਵਾਲਾ, ਮਹਿਲ ਸਿੰਘ ਦੀਨੇ ਕੇ, ਗੁਰਦੇਵ ਸਿੰਘ, ਜੋਗਾ ਸਿੰਘ ਲਹਿਰਾ, ਸੋਭਾ ਸਿੰਘ, ਸਰਪੰਚ ਖੜਕ ਸਿੰਘ ਪੱਲੂ ਵਾਲਾ, ਕੇਵਲ ਸਿੰਘ ਆੜ੍ਹਤੀਆ, ਬਲਵਿੰਦਰ ਸਿੰਘ ਰੋਡੇਵਾਲਾ, ਗੁਰਪ੍ਰੀਤ ਸਿੰਘ ਅÏਲਖ, ਕਰਮਜੀਤ ਸਿੰਘ ਅÏਲਖ ਆਦਿ ਕਿਸਾਨ ਆਗੂ ਹਾਜ਼ਰ ਸਨ |