ਗੁਰੂਹਰਸਹਾਏ, 26 ਦਸੰਬਰ(ਕਪਿਲ ਕੰਧਾਰੀ)- ਅਗਰਵਾਲ ਕਾਲਜ ਆਫ਼ ਨਰਸਿੰਗ ਗੁਰੂਹਰਸਹਾਏ ਵਿਖੇ ਚੇਅਰਮੈਨ ਡਾ. ਪਵਨ ਅਗਰਵਾਲ ਦੀ ਅਗਵਾਈ ਹੇਠ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਗ ਅਤੇ ਟਿਸ਼ੂ ਦਾਨ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਦੀ ਸ਼ੁਰੂਆਤ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਬਦ ਉਚਾਰਨ ਕਰਕੇ ਕੀਤੀ ਗਈ | ਇਸ ਮੌਕੇ ਮੌਜੂਦ ਅਗਰਵਾਲ ਕਾਲਜ ਆਫ਼ ਨਰਸਿੰਗ ਦੀ ਪਿ੍ੰਸੀਪਲ ਸੰਦੀਪ ਕੌਰ ਨੇ ਇਸ ਸਮਾਰੋਹ ਦੇ ਕਾਰਨ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਉੱਥੇ ਮੌਜੂਦ ਵਿਦਿਆਰਥੀਆਂ ਨੂੰ ਅੰਗ ਅਤੇ ਟਿਸ਼ੂ ਦਾਨ ਦੀ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅਗਰਵਾਲ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥੀਆਂ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਅੰਗ ਅਤੇ ਟਿਸ਼ੂ ਦਾਨ ਦੀ ਮਹੱਤਤਾ ਬਾਰੇ ਸਪੀਚ ਕੀਤੀ ਗਈ | ਇਸ ਮੌਕੇ ਅਗਰਵਾਲ ਕਾਲਜ ਆਫ਼ ਨਰਸਿੰਗ ਦੇ ਚੇਅਰਮੈਨ ਡਾ. ਪਵਨ ਅਗਰਵਾਲ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਹਿੰਦੁਸਤਾਨ ਵਿਚ ਅੰਗ ਅਤੇ ਟਿਸ਼ੂ ਦੀ ਬਹੁਤ ਕਮੀ ਹੈ ਅਤੇ ਆਪਾਂ ਸਾਰਿਆਂ ਨੂੰ ਅੰਗ ਅਤੇ ਟਿਸ਼ੂ ਦਾਨ ਦੀ ਰਜਿਸਟਰੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਲੋੜਵੰਦ ਦੀ ਜਾਨ ਬਚ ਸਕੇ | ਡਾ. ਪਵਨ ਅਗਰਵਾਲ ਨੇ ਇਸ ਮੌਕੇ ਹਾਜ਼ਰ ਸਾਰੇ ਅਧਿਆਪਕ ਸਾਹਿਬਾਨ ਨਰਸਿੰਗ ਕਾਲਜ ਦੇ ਸਟਾਫ ਹਸਪਤਾਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਅੰਗ ਅਤੇ ਟਿਸ਼ੂ ਦਾਨ ਦੀ ਸਹੁੰ ਚੁਕਵਾਈ ਅਤੇ ਨਾਲ ਹੀ ਅੰਗ ਅਤੇ ਟਿਸ਼ੂ ਦਾਨ ਦੀ ਰਜਿਸਟਰੇਸ਼ਨ ਕਰਵਾਉਣ ਦੀ ਪੂਰੀ ਜਾਣਕਾਰੀ ਦਿੱਤੀ | ਡਾ. ਪਵਨ ਅਗਰਵਾਲ ਅਤੇ ਪਿ੍ੰਸੀਪਲ ਸੰਦੀਪ ਕੌਰ ਨੇ ਸਭ ਤੋਂ ਪਹਿਲਾਂ ਅੰਗ ਅਤੇ ਟਿਸ਼ੂ ਦਾਨ ਦੀ ਰਜਿਸਟਰੇਸ਼ਨ ਕਰਵਾਈ | ਇਸ ਮੌਕੇ ਵਿਦਿਆਰਥੀਆਂ ਵਲੋਂ ਅੰਗ ਅਤੇ ਟਿਸ਼ੂ ਦਾਨ ਦੀ ਮਹੱਤਤਾ ਨੂੰ ਦਰਸਾਉਂਦਿਆਂ ਹੋਇਆਂ ਸਕਿੱਟ ਵੀ ਪੇਸ਼ ਕੀਤੀਆਂ ਗਈਆਂ |