07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਟਰੈਫਿਕ ਪੁਲਿਸ ਮੱਖੂ ਨੇ ਵਾਹਨਾਂ 'ਤੇ ਰਿਫ਼ਲੈਕਟਰ ਲਾ ਕੇ ਧੁੰਦ ਤੋਂ ਬਚਣ ਲਈ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 27-12-2025
ਮੱਖੂ , 26 ਦਸੰਬਰ (ਵਰਿੰਦਰ ਮਨਚੰਦਾ)- ਸਰਦ ਰੁੱਤ 'ਚ ਪੈ ਰਹੀ ਭਾਰੀ ਧੁੰਦ ਦੇ ਚੱਲਦਿਆਂ ਹਾਦਸਿਆਂ ਤੋਂ ਬਚਾਅ ਲਈ ਟਰੈਫ਼ਿਕ ਪੁਲਿਸ ਮੱਖੂ ਨੇ ਨੈਸ਼ਨਲ ਹਾਈਵੇ 'ਤੇ ਵਾਹਨਾਂ ਉੱਪਰ ਰਿਫ਼ਲੈਕਟਰ ਲਾ ਕੇ ਧੁੰਦ ਤੋਂ ਬਚਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੈਫ਼ਿਕ ਪੁਲਿਸ ਮੱਖੂ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਦੇ ਮੌਸਮ 'ਚ ਸੁਰੱਖਿਅਤ ਸਫ਼ਰ ਕਰਨ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਤੇ ਸੰਘਣੀ ਧੁੰਦ ਦੌਰਾਨ ਲੋੜ ਪੈਣ 'ਤੇ ਬੇਲੋੜਾ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੀਦਾ | ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਪੈਣ 'ਤੇ ਤੁਸੀਂ ਸਫ਼ਰ ਕਰ ਰਹੇ ਹੋ ਤਾਂ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਤਾਂ ਜੋ ਤੁਸੀਂ ਤੇ ਹੋਰ ਜਾਨਾਂ ਵੀ ਸੁਰੱਖਿਅਤ ਰਹਿ ਸਕਣ | ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਠੰਢ ਦੂਰ ਕਰਨ ਲਈ ਸ਼ਰਾਬ ਆਦਿ ਨਸ਼ੇ ਦਾ ਸੇਵਨ ਨਾ ਕਰੋਂ, ਸੰਘਣੀ ਧੁੰਦ ਵਿੱਚ ਵਾਹਨ ਦੀ ਸਪੀਡ ਹੌਲੀ ਰੱਖੋ, ਫੋਗ ਲਾਈਟਾਂ ਜਾਂ ਲੋਅ ਬੀਮ ਹੈਡਲਾਈਟਾਂ ਦੀ ਵਰਤੋਂ ਕਰੋ, ਅੱਗੇ ਚੱਲ ਰਹੀ ਗੱਡੀ ਤੋਂ ਵਧੇਰੇ ਦੂਰੀ ਰੱਖੋ ਤਾਂ ਜੋ ਅਚਾਨਕ ਬਰੇਕ ਲੱਗਣ 'ਤੇ ਟੱਕਰ ਤੋਂ ਬਚਿਆ ਜਾ ਸਕੇ | ਧੁੰਦ ਵਿੱਚ ਡਰਾਈਵਿੰਗ ਦੌਰਾਨ ਹੌਲੀ-ਹੌਲੀ ਬਰੇਕ ਲਗਾਓ ਅਤੇ ਓਵਰਟੇਕ ਕਰਨ ਤੋਂ ਗੁਰੇਜ਼ ਕਰੋ, ਸੜਕ ਦੀਆਂ ਲਾਈਨਾਂ ਅਤੇ ਕੈਟ ਆਈਜ਼ ਦੀ ਮਦਦ ਨਾਲ ਆਪਣੀ ਲੇਨ ਵਿੱਚ ਰਹੋ, ਖ਼ਾਸ ਕਰਕੇ ਚੌਰਾਹਿਆਂ ਨੇੜੇ ਜ਼ਰੂਰਤ ਪੈਣ 'ਤੇ ਹੀ ਹਾਰਨ ਵਜਾਓ, ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਓ, ਸ਼ੀਸ਼ੇ ਅਤੇ ਵਾਈਪਰ ਠੀਕ ਹਾਲਤ ਵਿੱਚ ਰੱਖੋ, ਸੜਕ ਕਿਨਾਰੇ ਲੱਗੇ ਸਾਈਨ ਬੋਰਡਾਂ ਦਾ ਧਿਆਨ ਰੱਖੋ ਅਤੇ ਉਨ੍ਹਾਂ ਨੂੰ ਫੋਲੋ ਕਰੋ | ਟਰੈਫ਼ਿਕ ਇੰਚਾਰਜ ਨੇ ਕਿਹਾ ਕਿ ਸੰਘਣੀ ਧੁੰੁਦ 'ਚ ਜੇਕਰ ਕੋਈ ਵਾਹਨ ਚਾਲਕ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਖ਼ਿਲਾਫ਼ ਐਕਸ਼ਨ ਲਿਆ ਜਾਵੇਗਾ | ਅੱਜ ਇਸ ਸਮੇਂ ਏ.ਐਸ.ਆਈ ਪਰਮਜੀਤ ਸਿੰਘ, ਏ.ਐਸ.ਆਈ ਸੁਖਬੀਰ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ , ਬਲਜਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਿਕਟ ਚੈਕਿੰਗ ਸਟਾਫ ਨੇ ਸੱਚਖੰਡ ਐਕਸਪੈੱ੍ਰਸ ਵਿਚ ਰੇਲ ਯਾਤਰੀ ਦਾ ਛੁੱਟਿਆ ਹੋਇਆ ਬੈਗ ਵਾਪਸ ਕੀਤਾ <br/> ਅਗਲੀ ਖ਼ਬਰ ਏ.ਐਨ.ਟੀ.ਐੱਫ. ਫਿਰੋਜ਼ਪੁਰ ਰੇਂਜ ਵਲੋਂ 3 ਕਿਲੋ ਤੋਂ ਵੱਧ ਹੈਰੋਇਨ ਸਮੇਤ 2 ਗਿ੍ਫ਼ਤਾਰ <br/>
Ad Position 24