ਫ਼ਾਜ਼ਿਲਕਾ, 26 ਦਸੰਬਰ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਜਗਾ 'ਤੇ ਕਬਜ਼ਾ ਕਰਨ ਅਤੇ ਧਮਕੀਆਂ ਦੇਣ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਪੱਪੂ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਵਲਜੀਤ ਸਿੰਘ ਪੱਤਰ ਰਜਿੰਦਰ ਸਿੰਘ ਵਾਸੀ ਪਿੰਡ ਬਨਵਾਲਾ ਹਨਵੰਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 26 ਸਤੰਬਰ ਨੂੰ ਉਸ ਦੀ ਜੱਦੀ ਜ਼ਮੀਨ ਪਿੰਡ ਸਜਰਾਨਾ ਵਿਚ ਪਰਮਜੀਤ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਪਿੰਡ ਬੇਂਗਾਵਾਲੀ ਅਤੇ ਖ਼ਰੈਤ ਲਾਲ ਪੁੱਤਰ ਵਧਾਵਾ ਰਾਮ ਵਾਸੀ ਪਿੰਡ ਸਜਰਾਣਾ ਵਲੋਂ ਕਬਜ਼ਾ ਕੀਤਾ ਗਿਆ ਅਤੇ ਜਾਨੋਂ ਮਾਰਨ ਦੀਆ ਧਮਕੀਆਂ ਦਿੱਤੀਆਂ ਗਈਆਂ ਸਨ | ਜਿਸ ਦੀ ਪੜਤਾਲ ਰਿਪੋਰਟ ਆਉਣ ਅਤੇ ਡਿਪਟੀ ਡੀ.ਏ ਦੀ ਕਾਨੰੂਨੀ ਰਾਏ ਲੈਣ ਤੋਂ ਬਾਅਦ ਦੋਵੇਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |