ਮਾਨਸਾ, 6 ਸਤੰਬਰ (ਸ. ਰਿ.)- ਵਾਇਸ ਆਫ਼ ਮਾਨਸਾ ਨੇ ਜ਼ਿਲੇ੍ਹ ਦੇ ਵੱਖ-ਵੱਖ ਪਿੰਡਾਂ 'ਚ ਬਾਰਸ਼ ਨਾਲ ਪ੍ਰਭਾਵਿਤ ਹੋਏ ਮਕਾਨਾਂ ਦੇ ਮਾਲਕਾਂ ਨੂੰ ਤਰਪਾਲਾਂ ਵੰਡੀਆਂ | ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਬਲਵਿੰਦਰ ਸਿੰਘ ਕਾਕਾ ਤੇ ਲਖਵਿੰਦਰ ਸਿੰਘ ਮੂਸਾ ਨੇ ਦੱਸਿਆ ਕਿ ਮਾਨਸਾ, ਮਾਨਸਾ ਖ਼ੁਰਦ, ਸਮਾਉਂ ਆਦਿ ਵਿਖੇ ਕਾਫ਼ੀ ਗਰੀਬ ਮਕਾਨ ਨੁਕਸਾਨੇ ਗਏ ਸਨ ਅਤੇ ਪਰਿਵਾਰਾਂ ਨੂੰ ਮਜਬੂਰਨ ਬਾਹਰ ਰਹਿਣਾ ਪੈ ਰਿਹਾ ਸੀ | ਉਨ੍ਹਾਂ ਦੱਸਿਆ ਕਿ ਪੀੜਤਾਂ ਦੀ ਮੰਗ 'ਤੇ ਪਲਾਸਟਿਕ ਦੀਆਂ ਤਰਪਾਲਾਂ ਦਿੱਤੀਆਂ ਗਈਆਂ ਤਾਂ ਕਿ ਛੱਤਾਂ ਆਦਿ ਨਾ ਚਿਉਣ | ਉਨ੍ਹਾਂ ਦੱਸਿਆ ਕਿ ਸੰਸਥਾ ਨੂੰ ਦਿੱਲੀ ਦੇ ਸਿੰਘ ਐਮਪਾਇਰ ਹੋਟਲ ਦੇ ਮਾਲਕ ਹਰਪ੍ਰੀਤ ਸਿੰਘ ਗੁਜਰਾਲ ਤੇ ਕਾਰੋਬਾਰੀ ਅਨੁਸ਼ ਨਾਗਪਾਲ ਵਲੋਂ ਵੀ ਉੱਚ ਕੁਆਲਿਟੀ ਦੀਆ ਤਰਪਾਲਾਂ ਭੇਜੀਆਂ ਗਈਆਂ ਸਨ, ਜੋ ਵੰਡੀਆਂ ਜਾ ਰਹੀਆਂ ਹਨ | ਇਸ ਮੌਕੇ ਅਸ਼ੋਕ ਬਾਂਸਲ, ਹਰਿੰਦਰ ਸਿੰਘ ਮਾਨਸ਼ਾਹੀਆ, ਬਿੱਕਰ ਸਿੰਘ ਮੰਘਾਣੀਆਂ, ਵਿਸ਼ਵਦੀਪ ਸਿੰਘ ਬਰਾੜ, ਸੂਬਾ ਬਲਜੀਤ ਸਿੰਘ, ਮਿੱਠੂ ਰਾਮ ਮੋਫਰ, ਸੇਠੀ ਸਿੰਘ ਸਰਾਂ, ਹੰਸ ਰਾਜ ਮੋਫਰ, ਹਰਜੀਵਨ ਸਿੰਘ ਸਰਾਂ ਆਦਿ ਹਾਜ਼ਰ ਸਨ |