ਭਾਈਰੂਪਾ, 22 ਸਤੰਬਰ (ਵਰਿੰਦਰ ਲੱਕੀ)-ਨੇੜਲੇ ਪਿੰਡ ਰਾਈਆ ਦੀ ਹੋਣਹਾਰ ਲੜਕੀ ਅਤੇ ਸੈਮਰੌਕ ਇੰਟਰਨੈਸ਼ਨਲ ਸਕੂਲ ਜੈਮਲ ਸਿੰਘ ਵਾਲਾ ਦੀ ਵਿਦਿਆਰਥਣ ਗੁਰਵੀਰ ਕੌਰ ਜਿਸ ਦੀ ਉਮਰ ਸਿਰਫ਼ 13 ਸਾਲ ਹੈ, ਨੇ ਆਈ. ਸੀ. ਐਸ. ਈ. ਵਲੋਂ ਕਰਵਾਏ ਗਏ ਬਾਕਸਿੰਗ ਨੈਸ਼ਨਲ ਚੈਂਪੀਅਨਸ਼ਿਪ ਜੋ ਕਿ ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਹੋਈ ਹੈ 'ਚ ਪੰਜਾਬ ਵਲੋਂ ਖੇਡ ਕੇ ਸੋਨ ਮੈਡਲ ਪ੍ਰਾਪਤ ਕਰਕੇ ਆਪਣੇ ਪਿੰਡ, ਸਕੂਲ, ਮਾਪਿਆਂ ਅਤੇ ਪੰਜਾਬ ਦਾ ਨਾਮ ਨੈਸ਼ਨਲ ਪੱਧਰ 'ਤੇ ਰੌਸ਼ਨ ਕੀਤਾ ਹੈ | ਸੋਨ ਤਗਮਾ ਜਿੱਤਣ ਉਪਰੰਤ ਪਿੰਡ ਪਹੁੰਚਣ ਤੇ ਗੁਰਵੀਰ ਕੌਰ, ਕੋਚ ਜਸਪਾਲ ਸਿੰਘ ਅਤੇ ਸੈਮਰੌਕ ਸਕੂਲ ਦੇ ਵਿਦਿਆਰਥੀ ਜਿਨ੍ਹਾਂ ਨੇ ਇਸ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਦਾ ਗ੍ਰਾਮ ਪੰਚਾਇਤ, ਸਮੂਹ ਕਲੱਬਾਂ ਅਤੇ ਨਗਰ ਨਿਵਾਸੀਆਂ ਨੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਸੁਖਮੀਤ ਸਿੰਘ ਧਾਲੀਵਾਲ ਅਤੇ ਪਿ੍ੰਸੀਪਲ ਇਬਰਾਹੀਮ ਉੱਦਮ ਨੇ ਗੁਰਵੀਰ ਕੌਰ ਦੇ ਨੈਸ਼ਨਲ ਪੱਧਰ 'ਤੇ ਗੋਲਡ ਮੈਡਲ ਜਿੱਤਣ ਤੇ ਮਾਪਿਆਂ ਅਤੇ ਸਮੁੱਚੇ ਨਗਰ ਨਿਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਰਾ ਕੁਝ ਬੱਚੀ ਦੀ ਖੇਡ ਪ੍ਰਤੀ ਲਗਨ ਅਤੇ ਕੋਚ ਜਸਪਾਲ ਸਿੰਘ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ | ਇਸ ਮੌਕੇ 'ਤੇ ਰਜਿੰਦਰ ਸਿੰਘ ਸਰਾਂ ਸਰਪੰਚ ਰਾਈਆ, ਸੁਖਦੇਵ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਸਾਬਕਾ ਸਰਪੰਚ, ਲਛਮਣ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਕੁਲਦੀਪ ਗਰਗ, ਸੁਖਚੈਨ ਸਿੰਘ ਚੈਨਾ, ਹਰਦੀਪ ਸਿੰਘ ਪ੍ਰਧਾਨ ਸਰਦਾਰੀਆਂ ਕਲੱਬ, ਚਮਕੌਰ ਸਿੰਘ ਪੰਚ, ਰਾਮ ਸਿੰਘ ਪੰਚ, ਸੁਰਿੰਦਰ ਖਾਨ ਪੰਚ, ਗੁਰਦੀਪ ਸਿੰਘ ਪੰਚ, ਹਰਦਿਆਲ ਸਿੰਘ ਕਾਲਾ, ਡਾ: ਲਖਵੀਰ ਸਿੰਘ, ਸੁਖਮੰਦਰ ਸਿੰਘ, ਸੁਰਜੀਤ ਸਿੰਘ ਮਾਸਟਰ, ਸਮੂਹ ਸਟਾਫ਼ ਸੈਮਰੌਕ ਇੰਟਰਨੈਸ਼ਨਲ ਸਕੂਲ ਅਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |