ਜਲੰਧਰ, 22 ਸਤੰਬਰ (ਅ. ਬ.) : ਭਾਰਤ ਦੀ 70 ਫੀਸਦੀ ਸ਼ਹਿਰੀ ਅਬਾਦੀ ਮੋਟਾਪੇ ਦਾ ਸ਼ਿਕਾਰ ਹੈ¢ ਅੱਜ ਕ੍ਰਿਸ਼ਨਾ ਪਾਰਕ ਸੁਪਰ ਸਪੈਸ਼ਲਟੀ ਹਸਪਤਾਲ, ਬਠਿੰਡਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਂਡੋਕ੍ਰਾਈਨੋਲੋਜੀ, ਡਾਇਬਟੀਜ਼ ਅਤੇ ਓਬੇਸਿਟੀ ਸੈਂਟਰ ਆਫ ਐਕਸੀਲੈਂਸ (ਸੀਈਡੀਓ) ਦੇ ਚੇਅਰਮੈਨ ਡਾ. ਸੁਸ਼ੀਲ ਕੋਟਰੂ ਨੇ ਦੱਸਿਆ ਕਿ ਭਾਰਤ ਦੀ 30 ਮਿਲੀਅਨ ਬਾਲਗ ਆਬਾਦੀ ਮੋਟਾਪੇ ਤੋਂ ਪੀੜਤ ਹੈ¢ ਮੋਟਾਪਾ ਵਿਆਪਕ ਤÏਰ 'ਤੇ ਪ੍ਰਚਲਿਤ ਟਾਈਪ-2 ਡਾਇਬਟੀਜ਼ ਦਾ ਮੁੱਖ ਕਾਰਨ ਹੈ ਅਤੇ ਆਮ ਤÏਰ 'ਤੇ ਅਬਸਟਰਟਿਵ ਸਲੀਪ ਐਪਨੀਆ, ਓਸਟੀਓਆਰਥਾਈਟਿਸ, ਡਿਪਰੈਸ਼ਨ, ਮਾਹਵਾਰੀ ਅਨਿਯਮਿਤਤਾ, ਬਾਂਝਪਨ, ਹਰਨੀਆ, ਕੈਂਸਰ ਅਤੇ ਦਿਲ ਦੀ ਅਸਫਲਤਾ ਦਾ ਕਾਰਨ ਬਣਦਾ ਹੈ¢ ਸੀਨੀਅਰ ਅਸੋਸੀਏਟ ਡਾਇਰੈਕਟਰ ਬੈਰੀਐਟਿ੍ਕ ਅਤੇ ਮੈਟਾਬੋਲਿਕ ਸਰਜਰੀ ਡਾ. ਅਮਿਤ ਗਰਗ ਨੇ ਕਿਹਾ ਕਿ 5-10 ਫੀਸਦੀ ਭਾਰ ਘੱਟ ਕਰਨ ਨਾਲ ਵੀ ਮੋਟਾਪੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਅਜਿਹੀਆਂ ਸਥਿਤੀਆਂ ਹੁੰਦੀਆਂ ਹਨ ਜਦੋਂ ਮੋਟਾਪੇ ਨਾਲ ਨਜਿੱਠਣ ਲਈ ਬੈਰੀਏਟਿ੍ਕ ਸਰਜਰੀ ਹੀ ਸਭ ਤੋਂ ਵਧੀਆ ਵਿਕਲਪ ਹੁੰਦੀ ਹੈ¢ਚੀਫ਼ ਡਾਈਟਿਸ਼ੀਆਨ ਡਾ. ਲੀਨਾ ਕੋਟਰੂ ਨੇ ਕਿਹਾ ਕਿ ਭਾਰਤ ਵਿੱਚ 60 ਫੀਸਦੀ ਸ਼ੁਗਰ ਦੇ ਮਰੀਜ਼ਾਂ ਵਿੱਚ ਡਿਆਬੇਸਿਟੀ (ਸ਼ੁਗਰ + ਮੋਟਾਪਾ) ਪ੍ਰਚਲਿਤ ਹੈ, ਜਿਨਾਂ ਵਿੱਚੋਂ ਲਗਭਗ 25-30 ਫੀਸਦੀ ਦਾ ਬੀਐਮਆਈ ਸੂਚਕਾਂਕ 30 ਤੋਂ ਵੱਧ ਹੈ¢ ਇਸ ਮÏਕੇ 'ਤੇ, ਕ੍ਰਿਸ਼ਨਾ ਪਾਰਕ ਸੁਪਰ ਸਪੈਸ਼ਲਟੀ ਹਸਪਤਾਲ, ਬਠਿੰਡਾ ਦੇ ਸੀਈਓ, ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਕ੍ਰਿਸ਼ਨਾ ਪਾਰਕ ਸੁਪਰ ਸਪੈਸ਼ਲਟੀ ਹਸਪਤਾਲ, ਬਠਿੰਡਾ ਹੁਣ ਈਸੀਐਚਐਸ, ਸੀਜੀਐਚਐਸ, ਈਐਸਆਈ, ਹਰਿਆਣਾ ਸਰਕਾਰ, ਹਿਮਾਚਲ ਸਰਕਾਰ ਅਤੇ ਸਾਰੇ ਪ੍ਰਮੁੱਖ ਟੀਪੀਏ, ਕਾਰਪੋਰੇਟਸ ਨਾਲ ਸੂਚੀਬੱਧ ਹੈ ¢