02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਰੰਜਿਸ਼ ਦੇ ਤਹਿਤ ਮੋਟਰਸਾਈਕਲ ਸਵਾਰ ਨੇ ਜੀਪ ਚਾਲਕ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਦੋ ਗੋਲੀਆਂ ਚਲਾਈਆਂ, ਜਾਨੀ ਨੁਕਸਾਨ ਤੋਂ ਬਚਾਅ

Ad Position 21
No active advertisement
ਅਜੀਤ ਡੈਸਕ 23-09-2025
ਰਾਮਾਂ ਮੰਡੀ, 22 ਸਤੰਬਰ (ਸਿੰਗਲਾ): ਰੰਜਿਸ਼ ਦੇ ਤਹਿਤ ਤਲਵੰਡੀ ਸਾਬੋ ਰੋਡ 'ਤੇ ਇੱਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਵਲੋਂ ਜੀਪ ਚਾਲਕ 'ਤੇ ਜਾਨੋਂ ਮਾਰਨ ਦੀ ਨੀਯਤ ਨਾਲ ਪਿਸਤੌਲ ਨਾਲ ਦੋ ਗੋਲੀਆਂ ਚਲਾਈਆਂ ਗਈਆਂ, ਪਹਿਲੀ ਗੋਲੀ ਜੀਪ ਦੇ ਅਗਲੇ ਸ਼ੀਸ਼ੇ 'ਤੇ ਵੱਜੀ ਅਤੇ ਦੂਸਰੀ ਸਾਈਡ ਵਾਲੇ ਸ਼ੀਸ਼ੇ 'ਤੇ ਵੱਜੀ, ਪਰ ਜੀਪ ਚਾਲਕ ਵਾਲ-ਵਾਲ ਬੱਚ ਗਿਆ | ਜੀਪ ਚਾਲਕ ਬਲਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਵਾਰਡ ਨੰ: 10, ਜੱਜਲ ਵਾਲਾ ਰਸਤਾ, ਪਿੰਡ ਰਾਮਾਂ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੈਂ ਆਪਣੀ ਘੋੜੀ ਬਿਮਾਰ ਹੋਣ ਕਾਰਨ ਉਸ ਦੀ ਦਵਾਈ ਲੈਣ ਲਈ ਐਤਵਾਰ ਨੂੰ ਆਪਣੀ ਜੀਪ ਬਲੈਰੋ ਨੰਬਰੀ ਪੀਬੀ-03ਐਕਸ -1241 'ਤੇ ਸਵਾਰ ਹੋ ਕੇ ਦੇਰ ਸ਼ਾਮ ਤਲਵੰਡੀ ਸਾਬੋ ਜਾ ਰਿਹਾ ਸੀ ਕਿ ਰਾਹ ਵਿਚ ਰਿਲਾਇੰਸ ਪੰਪ ਦੇ ਨੇੜੇ ਇੱਕ ਮੋਟਰਸਾਈਕਲ ਹੀਰੋ ਡੀ-ਲਕਸ ਰੰਗ ਕਾਲਾ ਜਿਸ 'ਤੇ ਤਿੰਨ ਨੌਜਵਾਨ ਸਵਾਰ ਸਨ, ਇਕਦਮ ਇਨ੍ਹਾਂ ਵਿਚੋਂ ਇੱਕ ਨਾ-ਮਾਲੂਮ ਆਦਮੀ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਨੂੰ ਮੈ ਸਾਹਮਣੇ ਆਉਣ 'ਤੇ ਪਹਿਚਾਣ ਸਕਦਾ ਹਾਂ | ਮੋਟਰਸਾਈਕਲ 'ਤੇ ਸਵਾਰ ਰਾਮਾਂ ਪਿੰਡ ਦੇ ਹੀ ਨਿੰਦਰ ਸਿੰਘ ਜਿਸ ਦੇ ਹੱਥ ਵਿਚ ਪਿਸਤੌਲ ਸੀ ਅਤੇ ਇੱਕ ਨਾ-ਮਾਲੂਮ ਵਿਅਕਤੀ ਦੇ ਹੱਥ ਵਿਚ ਕਿਰਪਾਨ ਸੀ | ਮੈਂ ਆਪਣੀ ਗੱਡੀ ਹੋਲੀ ਕੀਤੀ ਤਾਂ ਨਿੰਦਰ ਸਿੰਘ ਨੇ ਆਪਣੇ ਹੱਥ ਵਿਚ ਫੜੇ ਪਿਸਤੌਲ ਨਾਲ ਮੇਰੇ ਵੱਲ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ, ਜੋ ਗੱਡੀ ਦੇ ਅਗਲੇ ਸ਼ੀਸ਼ੇ 'ਤੇ ਲੱਗੀ ਤਾਂ ਮੈਂ ਘਬਰਾ ਗਿਆ | ਮੇਰੀ ਗੱਡੀ ਗਲਤ ਸਾਈਡ ਬੇਕਾਬੂ ਹੋ ਕੇ ਸੱਜੇ ਹੱਥ ਦਰਖਤਾਂ ਨਾਲ ਚਲੀ ਗਈ ਤਾਂ ਉਕਤ ਨੇ ਇੱਕ ਹੋਰ ਗੋਲੀ ਚਲਾ ਦਿੱਤੀ ਜੋ ਗੱਡੀ ਦੇ ਕੰਡਕਟਰ ਸ਼ੀਸ਼ੇ ਵਿਚ ਲੱਗੀ | ਮੈਂ ਆਪਣੀ ਸਾਈਡ ਵਾਲੀ ਬਾਰੀ ਖੋਲ੍ਹ ਕੇ ਖੇਤਾਂ ਵੱਲ ਭੱਜਣ ਲੱਗਾ ਤਾਂ ਨਾ-ਮਾਲੂਮ ਆਦਮੀ ਨੇ ਮੇਰਾ ਪਿੱਛਾ ਕੀਤਾ, ਪਰ ਮੈਂ ਝੋਨੇ ਵਿਚ ਦੀ ਹੁੰਦਾ ਹੋਇਆ ਅੱਗੇ ਲੰਘ ਗਿਆ ਅਤੇ ਘਰ ਫ਼ੋਨ ਕੀਤਾ, ਉਸੇ ਸਮੇਂ ਹੀ ਮੈਂ 100 ਨੰਬਰ 'ਤੇ ਵੀ ਫ਼ੋਨ ਕੀਤਾ | ਮੇਰੇ ਤਾਏ ਦੇ ਲੜਕੇ ਨੇ ਮੌਕੇ 'ਤੇ ਪਹੁੰਚ ਕੇ ਮੈਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਲੈ ਆਂਦਾ | ਜਿੱਥੇ ਡਾਕਟਰ ਨੇ ਮੁੱਢਲੀ ਸਹਾਇਤਾ ਕੀਤੀ | ਜਿਸ ਤੋਂ ਬਾਅਦ ਮੈਂ ਰਾਤ 08:30 ਵਜੇ ਦੇ ਕਰੀਬ ਹਸਪਤਾਲ ਵਿਚੋਂ ਘਰ ਜਾ ਰਿਹਾ ਸੀ, ਤਾਂ ਰਾਹ ਵਿਚ ਫਿਰ ਇਹ ਤਿੰਨੇ ਜਣੇ ਮੇਰੇ ਮੂਹਰੇ ਆ ਗਏ, ਜਦ ਮੈਂ ਗੱਡੀ ਛੱਡ ਕੇ ਭੱਜਣ ਲੱਗਾ ਤਾਂ ਨਾ-ਮਾਲੂਮ ਆਦਮੀ ਨੇ ਮਾਰ ਦੇਣ ਦੀ ਨੀਅਤ ਨਾਲ ਮੇਰੇ 'ਤੇ ਕਿਰਪਾਨ ਦਾ ਵਾਰ ਕੀਤਾ | ਜੋ ਮੇਰੀ ਸੱਜੀ ਬਾਂਹ 'ਤੇ ਲੱਗੀ | ਰੌਲਾ ਪਾਉਣ ਤੇ ਉਕਤ ਆਦਮੀ ਆਪਣੇ-ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ | ਫਿਰ ਮੈਨੂੰ ਦੁਬਾਰਾ ਸਿਵਲ ਹਸਪਤਾਲ ਤਲਵੰਡੀ ਸਾਬੋ ਦਾਖਲ ਕਰਵਾਇਆ ਗਿਆ | ਰੰਜਿਸ਼ ਦਾ ਕਾਰਨ ਦੱਸਦਿਆਂ ਉਸ ਨੇ ਦੱਸਿਆ ਕਿ 09.06.2025 ਨੂੰ ਨਵਜੋਤ ਦੇ ਬਿਆਨ 'ਤੇ ਇਕ ਮੁਕੱਦਮਾ ਦਰਜ ਹੋਇਆ ਸੀ, ਇਨ੍ਹਾਂ ਨੂੰ ਸ਼ੱਕ ਸੀ ਕਿ ਮੈਂ ਨਵਜੋਤ ਦੀ ਮਦਦ ਕਰਦਾ ਹਾਂ | ਇਹ ਪਹਿਲਾਂ ਮੈਨੂੰ ਡਰਾਉਂਦੇ ਧਮਕਾਉਂਦੇ ਰਹਿੰਦੇ ਸਨ | ਰਾਮਾਂ ਪੁਲਿਸ ਵਲੋਂ ਉਕਤ ਨਿੰਦਰ ਸਿੰਘ ਵਾਸੀ ਪਿੰਡ ਰਾਮਾਂ ਅਤੇ ਉਸ ਦੇ ਦੋ ਨਾਮਾਲੂਮ ਸਾਥੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ 70 ਫੀਸਦੀ ਸ਼ਹਿਰੀ ਲੋਕ ਮੋਟਾਪੇ ਤੋਂ ਪੀੜਤ-ਡਾ. ਸੁਸ਼ੀਲ ਕੋਟਰੂ ਅਗਲੀ ਖ਼ਬਰ ਕਾਮਰੇਡ ਅਰਜਨ ਸਿੰਘ ਦਾ ਬਰਸੀ ਸਮਾਗਮ 27 ਨੂੰ
Ad Position 24
No active advertisement