02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸੰਦੀਪ ਸਿੰਘ ਬਾਠ ਨੂੰ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 23-09-2025
ਬਠਿੰਡਾ, 22 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ):-ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ, ਜੁਝਾਰੂ ਅਤੇ ਸਰਗਰਮ ਆਗੂ ਸੰਦੀਪ ਸਿੰਘ ਬਾਠ ਗਿੱਲ ਕਲਾਂ ਨੂੰ ਪਾਰਟੀ ਵਲੋਂ ਵੱਡਾ ਮਾਣ ਸਤਿਕਾਰ ਦਿੰਦੇ ਹੋਏ ਜ਼ਿਲ੍ਹਾ ਬਠਿੰਡਾ ਦਿਹਾਤੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਉਨ੍ਹਾਂ ਦੀ ਨਿਯੁਕਤੀ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਕੀਤੀ ਹੈ | ਇਸ ਤੋਂ ਪਹਿਲਾਂ ਸੰਦੀਪ ਸਿੰਘ ਬਾਠ ਯੂਥ ਅਕਾਲੀ ਦਲ ਵਿਚ ਜ਼ਿਲ੍ਹਾ ਪ੍ਰਧਾਨ ਵਜੋਂ ਕੰਮ ਕਰਨ ਤੋਂ ਇਲਾਵਾ ਪਾਰਟੀ ਵਿਚ ਉੱਚ ਅਹੁਦਿਆਂ ਕੋਰ ਕਮੇਟੀ ਅਤੇ ਹਲਕਾ ਅਬਜ਼ਰਵਰ ਦੀ ਜ਼ਿੰਮੇਵਾਰੀ ਵੀ ਨਿਭਾਅ ਚੱੁਕੇ ਹਨ | ਉਨ੍ਹਾਂ ਨੇ ਪਾਰਟੀ ਲਈ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚ ਪੂਰਨ ਤਨਦੇਹੀ ਨਾਲ ਕੰਮ ਕੀਤਾ ਸੀ¢ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਕਿਹਾ ਕਿ ਸੰਦੀਪ ਸਿੰਘ ਬੜੇ ਹੀ ਮਿਹਨਤੀ ਆਗੂ ਹਨ, ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਜ਼ਿਲ੍ਹਾ ਬਠਿੰਡਾ ਦਿਹਾਤੀ ਵਿਚ ਹੋਰ ਮਜ਼ਬੂਤ ਹੋ ਕੇ ਉੱਭਰੇਗੀ | ਸਰਦਾਰ ਸੰਦੀਪ ਸਿੰਘ ਬਾਠ ਜਿੱਥੇ ਮÏੜ ਹਲਕੇ ਦੇ ਵਿਚ ਉਹ ਹਰਮਨ ਪਿਆਰੇ ਆਗੂ ਵਜੋਂ ਜਾਣੇ ਜਾਂਦੇ ਹਨ ਉੱਥੇ ਬਾਦਲ ਪਰਿਵਾਰ ਅਤੇ ਬੀਬਾ ਹਰਸਿਮਰਤ ਕÏਰ ਬਾਦਲ ਦੇ ਵਿਸ਼ਵਾਸ ਪਾਤਰਾਂ ਵਿੱਚ ਵੀ ਉਨ੍ਹਾਂ ਦਾ ਨਾਮ ਆਉਂਦਾ ਹੈ¢ ਸ. ਬਾਠ ਨੇ ਆਪਣੀ ਨਿਯੁਕਤੀ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਹਲਕਾ ਮੌੜ ਦੇ ਮੱੁਖ ਸੇਵਾਦਾਰ ਜਨਮੇਜਾ ਸਿੰਘ ਸੇਖੋਂ ਅਤੇ ਜ਼ਿਲ੍ਹਾ ਪ੍ਰਧਾਨ ਜਗਸੀਰ ਕਲਿਆਣ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ ਅਤੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪਹਿਲਾਂ ਨਾਲੋ ਹੋਰ ਤਕੜੇ ਹੋ ਕੇ ਤਨਦੇਹੀ ਨਾਲ ਨਿਭਾਉਣਗੇ | ਸੰਦੀਪ ਦੀ ਨਿਯੁਕਤੀ ਨਾਲ ਪਾਰਟੀ ਖੇਮੇ ਵਿਚ ਖ਼ੁਸ਼ੀ ਦੀ ਲਹਿਰ ਹੈ | ਇਸ ਮੌਕੇ ਪਾਰਟੀ ਦੇ ਮੀਤ ਪ੍ਰਧਾਨ ਬਲਕਾਰ ਸਿੰਘ ਗੋਨਿਆਣਾ, ਇਕਬਾਲ ਸਿੰਘ ਬਬਲੀ ਢਿੱਲੋਂ ਹਲਕਾ ਇੰਚਾਰਜ, ਹਰਿੰਦਰ ਸਿੰਘ ਹਿੰਦਾ ਮਹਿਰਾਜ ਹਲਕਾ ਇੰਚਾਰਜ, ਰਵੀਪ੍ਰੀਤ ਸਿੰਘ ਸਿੱਧੂ ਹਲਕਾ ਇੰਚਾਰਜ, ਬਲਜੀਤ ਸਿੰਘ ਬੀੜ ਬਹਿਮਣ, ਯਾਦਵਿੰਦਰ ਸਿੰਘ ਯਾਦੀ, ਚਮਕੌਰ ਸਿੰਘ ਮਾਨ, ਦਲਜੀਤ ਸਿੰਘ ਬਰਾੜ, ਨਿਰਮਲ ਸਿੰਘ ਸੰਧੂ, ਸੁਖਦੇਵ ਸਿੰਘ ਗੁਰਥੜੀ, ਅਮਰਜੀਤ ਵਿਰਦੀ, ਬੰਤ ਸਿੰਘ ਸਿੱਧੂ, ਡਾ. ਓਮ ਪ੍ਰਕਾਸ਼ ਸ਼ਰਮਾ, ਹਰਵਿੰਦਰ ਸ਼ਰਮਾ ਗੰਜੂ, ਗੁਰਸੇਵਕ ਸਿੰਘ ਮਾਨ, ਸਰਕਲ ਜਥੇਦਾਰ ਗੁਰਲਾਭ ਸਿੰਘ ਢੇਲਵਾਂ, ਗੁਰਦੀਪ ਸਿੰਘ ਕੋਟਸ਼ਮੀਰ, ਨਿਰਮਲ ਸਿੰਘ ਨਿੰਮਾ ਕੋਟਸ਼ਮੀਰ, ਸੁਖਬੀਰ ਸਿੰਘ ਜੱਸੀ ਪੌ ਵਾਲੀ, ਗੁਰਦੌਰ ਸਿੰਘ ਸੰਧੂ, ਚਰਨਜੀਤ ਸਿੰਘ ਚੰਨੀ ਢੇਲਵਾਂ, ਸੁਖਮੰਦਰ ਸਿੰਘ ਬੂਸਰ, ਜਗਦੀਪ ਸਿੰਘ ਗਹਿਰੀ, ਕੁਲਵਿੰਦਰ ਸਿੰਘ ਸੇਮਾਂ, ਰਸ਼ਮਿੰਦਰ ਸਿੰਘ ਭੁੱਚੋ, ਗੁਰਪ੍ਰੀਤ ਸਿੰਘ ਢਿੱਲੋਂ ਕੋਟਫੱਤਾ, ਪੱਪਾ ਬਾਲਿਆਂਵਾਲੀ ਆਦਿ ਨੇ ਸੰਦੀਪ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵੀ ਤੰਬਾਕੂ 'ਤੇ ਰੋਕ ਲਗਾਵੇ-ਇੰਦਰਵੀਰ ਕਾਦੀਆਂ <br/> ਅਗਲੀ ਖ਼ਬਰ 70 ਫੀਸਦੀ ਸ਼ਹਿਰੀ ਲੋਕ ਮੋਟਾਪੇ ਤੋਂ ਪੀੜਤ-ਡਾ. ਸੁਸ਼ੀਲ ਕੋਟਰੂ
Ad Position 24
No active advertisement