ਭਗਤਾ ਭਾਈਕਾ, 23 ਸਤੰਬਰ (ਸੁਖਪਾਲ ਸਿੰਘ ਸੋਨੀ)- ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਦੇ ਸੱਦੇ ਤਹਿਤ ਸੀ.ਐਮ.ਐਸ. ਗੁਰੂ ਕਾਸ਼ੀ ਪਬਲਿਕ ਸਕੂਲ, ਭਗਤਾ ਭਾਈਕਾ ਵਲੋਂ ਅੱਜ ਵਿਸ਼ਵ ਪੰਜਾਬੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ¢ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪਿ੍ੰਸੀਪਲ ਰਮਨ ਕੁਮਾਰ ਨੇ ਦੱਸਿਆ ਅੱਜ ਸਮਾਗਮ ਦÏਰਾਨ ਸਕੂਲ ਦਾ ਸਮੂਹ ਸਟਾਫ਼ ਪੰਜਾਬੀ ਪਹਿਰਾਵੇ ਵਿਚ ਸਕੂਲ ਹਾਜ਼ਰ ਹੋਇਆ ਅਤੇ ਨਿਰੋਲ ਪੰਜਾਬੀ ਭਾਸ਼ਾ ਵਿੱਚ ਆਪਣੇ ਸਹਿ ਕਰਮੀ ਅਤੇ ਵਿਦਿਆਰਥੀਆਂ ਨਾਲ ਆਪਸੀ ਗੱਲਬਾਤ ਕੀਤੀ¢ ਉਪਰੋਕਤ ਸਬੰਧੀ ਵਿਦਿਆਰਥੀਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚੋਂ ਮੁੱਖ ਤÏਰ 'ਤੇ ਪ੍ਰੋਸ਼ਨੋਤਰੀ ਸੁਆਲ ਜਵਾਬ ਦੇ ਮੁਕਾਬਲੇ ਵਿਚੋਂ ਟੀਮ (ਅ) ਪਹਿਲਾਂ ਸਥਾਨ, ਟੀਮ (ੲ) ਦੂਜਾ ਸਥਾਨ ਅਤੇ ਟੀਮ (ੳ) ਤੀਜੇ ਸਥਾਨ ਤੇ ਰਹੇ, ਭਾਸ਼ਣ ਮੁਕਾਬਲੇ ਵਿਚੋਂ ਗਗਨਪ੍ਰੀਤ ਕÏਰ ਨÏਵੀਂ ਕਲਾਸ ਪਹਿਲਾ ਸਥਾਨ ਪ੍ਰਭਦੀਪ ਕÏਰ ਨÏਵੀਂ ਕਲਾਸ ਦੂਜਾ ਸਥਾਨ ਲੇਖ ਲਿਖਣ ਮੁਕਾਬਲਾ ਵਿਚੋਂ ਪ੍ਰਭਜੋਤ ਕÏਰ ਸੱਤਵੀਂ ਕਲਾਸ ਪਹਿਲਾ ਸਥਾਨ, ਪ੍ਰਭਜੋਤ ਕÏਰ ਅੱਠਵੀਂ ਕਲਾਸ ਦੂਜਾ ਸਥਾਨ, ਅਲੀਸ਼ਾ ਪ੍ਰੀਤ ਕÏਰ ਅੱਠਵੀਂ ਕਲਾਸ ਤੀਜਾ ਸਥਾਨ ਹਾਸਲ ਕੀਤਾ¢ ਚਿੱਤਰਕਲਾ (ਪੇਂਟਿੰਗ) ਮੁਕਾਬਲਿਆਂ ਵਿਚੋਂ ਗਰੁੱਪ (ੳ) ਸੱਤਵੀਂ ਤੋਂ ਨÏਵੀਂ ਕਲਾਸ ਸਹਿਜ ਨੂਰ ਕÏਰ ਨÏਵੀਂ ਕਲਾਸ ਪਹਿਲਾ ਸਥਾਨ, ਪ੍ਰਭਲੀਨ ਕÏਰ ਅੱਠਵੀਂ ਕਲਾਸ ਦੂਜਾ ਸਥਾਨ, ਅਭੀਜੋਤ ਸਿੰਘ ਅੱਠਵੀਂ ਕਲਾਸ ਤੀਜਾ ਸਥਾਨ, ਗਰੁੱਪ (ਅ) ਚÏਥੀ ਤੋਂ ਛੇਵੀਂ ਕਲਾਸ ਹਰਲੀਨ ਕÏਰ ਛੇਵੀਂ ਕਲਾਸ ਪਹਿਲਾ ਸਥਾਨ, ਗੁਰਲੀਨ ਕÏਰ ਛੇਵੀਂ ਕਲਾਸ ਦੂਜਾ ਸਥਾਨ ਪ੍ਰਭ ਨੂਰ ਕÏਰ ਛੇਵੀਂ ਕਲਾਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ¢ ਪਿ੍ੰਸੀਪਲ ਰਮਨ ਕੁਮਾਰ ਦੱਸਿਆ ਕਿ ਪੰਜਾਬੀ ਬੋਲੀ ਨੂੰ ਇਹ ਹੱਕ ਦੇਣ ਲਈ ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਹਰ ਸਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ¢ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਡਾਕਟਰ ਜਗਜੀਤ ਸਿੰਘ ਧੂਰੀ ਦੇ ਨੇਕ ਉਪਰਾਲੇ ਲਈ ਸ਼ਲਾਘਾ ਕੀਤੀ¢ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਬੋਲੀਆਂ ਚਾਹੇ ਜਿੰਨੀਆਂ ਮਰਜ਼ੀ ਸਿੱਖੋ ਪਰ ਆਪਣੀ ਮਾਂ ਬੋਲੀ ਨੂੰ ਮਾਂ ਵਾਲਾ ਦਰਜਾ ਅਤੇ ਪਿਆਰ ਦੇਣਾ ਅਤੀ ਜ਼ਰੂਰੀ ਹੈ¢ ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਸਟਾਫ਼ ਹਾਜ਼ਰ ਸੀ |