ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਕਰੀਬ ਦੋ ਸਾਲ ਪੁਰਾਣੇ ਕਤਲ ਮਾਮਲੇ ਦਾ ਨਿਪਟਾਰਾ ਕਰਦਿਆਂ ਮਾਮਲੇ 'ਚ ਨਾਮਜ਼ਦ 9 ਜਣਿਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਦੱਸਣਯੋਗ ਹੈ ਕਿ ਪਿੰਡ ਮਾਈਸਰਖਾਨਾ ਵਿਖੇ ਇਕ ਵਿਅਕਤੀ ਦਾ ਕਤਲ ਹੋਇਆ ਸੀ, ਜਿਸ ਸਬੰਧੀ ਥਾਣਾ ਕੋਟਫੱਤਾ ਦੀ ਪੁਲਿਸ ਵਲੋਂ 21 ਅਕਤੂਬਰ 2023 ਨੂੰ ਜਗਦੀਪ ਸਿੰਘ ਉਰਫ਼ ਦੀਪ, ਪ੍ਰਦੀਪ ਕੁਮਾਰ ਉਰਫ਼ ਬਾਲੀ ਤੇ ਰਮਨਦੀਪ ਸਿੰਘ ਉਰਫ਼ ਪੋਚੀ ਵਾਸੀਆਨ ਭੁੱਚੋ ਮੰਡੀ, ਸੰਦੀਪ ਸਿੰਘ ਉਰਫ਼ ਢਿੱਲੋਂ ਵਾਸੀ ਸਿਵੀਆਂ, ਰੁਪਿੰਦਰ ਉਰਫ਼ ਰਵੀ ਵਾਸੀ ਭੁੱਚੋ, ਮੋਹਿਤ ਕੁਮਾਰ ਵਾਸੀ ਭੁੱਚੋ, ਆਕਾਸ਼ ਕੁਮਾਰ ਵਾਸੀ ਭੁੱਚੋ, ਸੁਖਵਿੰਦਰ ਸਿੰਘ ਵਾਸੀ ਭੁੱਚੋ, ਸ਼ੈਂਕੀ ਵਾਸੀ ਭੁੱਚੋ ਖਿਲਾਫ਼ ਧਾਰਾ 302, 307, 326, 324, 323, 201, 148, 149 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦੀ ਅਦਾਲਤ ਵਿਚ ਕਾਨੂੰਨੀ ਪੈਰਵਾਈ ਲਈ ਉਕਤ ਚਾਰੋ ਵਿਅਕਤੀਆਂ ਵਲੋਂ ਵਕੀਲ ਹਰਪਾਲ ਸਿੰਘ ਖਾਰਾ ਨੂੰ ਆਪਣਾ ਵਕੀਲ ਮੁਕਰਰ ਕੀਤਾ ਗਿਆ ਸੀ, ਜਦੋਂਕਿ ਬਾਕੀ ਹੋਰਨਾਂ ਪੰਜ ਵਿਅਕਤੀਆਂ ਵਲੋਂ ਆਪਣੇ ਵੱਖੋ-ਵੱਖ ਵਕੀਲ ਮੁਕਰਰ ਕੀਤੇ ਗਏ ਸਨ, ਜਿਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਉਕਤ ਕੇਸ ਵਿਚੋਂ ਸਾਰੇ 9 ਜਣਿਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ |