ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਦਾ ਤਿਉਹਾਰ ਮਨਾਉਣ ਲਈ ਦੋਚਿੱਤੀ 'ਚ ਪਏ ਲੋਕ

Ad Position 21
No active advertisement
ਅਜੀਤ ਡੈਸਕ 20-10-2025

ਬਠਿੰਡਾ, 19 ਅਕਤੂਬਰ (ਵੀਰਪਾਲ ਸਿੰਘ)- ਦੀਵਾਲੀ ਦਾ ਤਿਉਹਾਰ ਮਨਾਉਣ ਲਈ ਦੋਚਿੱਤੀ 'ਚ ਫਸੇ ਲੋਕਾਂ ਵਲੋਂ ਅੱਜ ਬਾਜ਼ਾਰਾਂ ਵਿਚ ਖ਼ੂਬ ਖ਼ਰੀਦਦਾਰੀ ਕੀਤੀ ਗਈ, ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਲਈ ਉਮੜੀ ਭੀੜ ਅਤੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੀ ਸਜਾਵਟ ਕਰਨ ਅਤੇ ਦੁਕਾਨਾਂ ਮੂਹਰੇ ਅੱਡੇ ਲਗਾਉਣ ਨਾਲ ਸੂਬੇ ਭਰ ਸ਼ਹਿਰਾਂ ਵਿਚ ਟਰੈਫ਼ਿਕ ਜਾਮ ਹੋਣ ਨਾਲ ਲੋਕਾਂ ਨੂੰ ਘੰਟਿਆਂ ਬੱਧੀ ਜਾਮ ਵਿਚ ਫਸੇ ਰਹਿਣ ਲਈ ਮਜਬੂਰ ਹੋਣਾ ਪਿਆ | ਦੀਵਾਲੀ ਦੇ ਤਿਉਹਾਰ ਦੇ ਦਿਨਾਂ ਵਿਚ ਖ਼ਰੀਦਦਾਰਾਂ 'ਚ ਭਾਰੀ ਉਤਸ਼ਾਹ ਪਾਇਆ ਗਿਆ | ਕੇਂਦਰ ਸਰਕਾਰ ਵਲੋਂ ਜੀ.ਐੱਸ.ਟੀ ਵਿਚ ਕੀਤੇ ਗਏ ਬਦਲਾਅ ਕਰਕੇ ਇਸ ਵਾਰ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲੀ ਹੈ | ਬਠਿੰਡਾ ਅਤੇ ਮਾਲਵੇ ਦੇ ਸਮੂਹ ਸ਼ਹਿਰਾਂ ਵਿਚ ਖ਼ਰੀਦਦਾਰੀ ਕਰਨ ਲਈ ਲੋਕਾਂ ਵਲੋਂ ਰਿਕਾਰਡਤੋੜ ਪੈਸਾ ਖ਼ਰਚ ਕੀਤਾ ਗਿਆ | ਬਠਿੰਡਾ ਵਿਚ ਅੰਦਾਜ਼ੇ ਅਨੁਸਾਰ ਲੋਕਾਂ ਨੇ 100 ਕਰੋੜ ਤੋਂ ਵੱਧ ਦੀ ਖ਼ਰੀਦਦਾਰੀ ਕੀਤੇ ਜਾਣ ਦਾ ਅੰਦਾਜ਼ਾ ਹੈ, ਜ਼ਿਕਰਯੋਗ ਹੈ ਕਿ ਇਸ ਵਰ੍ਹੇ ਵੀ ਦੀਵਾਲੀ ਦੇ ਤਿਉਹਾਰ ਮਨਾਉਣ ਦੇ ਮਾਮਲੇ ਵਿਚ ਸੰਨ 2024 ਦੀ ਦੀਵਾਲੀ ਦੇ ਤਿਉਹਾਰ ਵਾਂਗ ਵੀ ਲੋਕ ਦੋਚਿੱਤੀ ਵਿਚ ਫਸੇ ਹੋਏ ਹਨ | ਮੀਡੀਆ ਰਿਪੋਰਟਾਂ ਦੀ ਚਰਚਾਵਾਂ ਤੋਂ ਪਤਾ ਲੱਗਾ ਹੈ ਕਿ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਧਰਮ ਗੁਰੂਆਂ ਅਤੇ ਪੰਡਿਤਾਂ ਦੀ ਇੱਕ ਸਹਿਮਤੀ ਨਹੀਂ ਬਣ ਸਕੀ | ਧਰਮ ਗੁਰੂਆਂ ਅਨੁਸਾਰ 20 ਅਕਤੂਬਰ ਨੂੰ ਦੁਪਹਿਰ 3:44 ਤੋਂ ਮੱਸਿਆ ਸ਼ੁਰੂ ਹੋਵੇਗੀ ਤੇ 21 ਅਕਤੂਬਰ ਸ਼ਾਮ 5:54 ਤੱਕ ਸਮਾਪਤ ਹੋਵੇਗੀ | ਅਯੁੱਧਿਆ ਮੰਦਰ ਦੇ ਪੰਡਿਤਾਂ ਅਨੁਸਾਰ 20 ਅਕਤੂਬਰ ਦੀ ਰਾਤ ਨੂੰ ਦੀਵਾਲੀ ਦਾ ਸ਼ੁੱਭ ਮਹੂਰਤ ਬਣਦਾ ਹੈ | ਇਸੇ ਤਰ੍ਹਾਂ ਪੰਜਾਬੀ ਪੰਡਿਤਾਂ ਅਨੁਸਾਰ ਦੀਵਾਲੀ ਦੇ ਲਈ 21 ਅਕਤੂਬਰ ਦੀ ਰਾਤ ਨੂੰ ਸਹੀ ਮੰਨਿਆ ਗਿਆ | ਸੂਬਾ ਸਰਕਾਰ ਵੱਲੋਂ ਦੀਵਾਲੀ ਦੀ 20 ਅਕਤੂਬਰ ਨੂੰ ਛੁੱਟੀ ਕੀਤੀ ਗਈ ਹੈ | ਪੁਰਾਣੀ ਰੀਤ ਅਨੁਸਾਰ ਦੀਵਾਲੀ ਹਮੇਸ਼ਾ ਦੁਸਹਿਰੇ ਤੋਂ 20 ਦਿਨ ਬਾਅਦ ਮਨਾਈ ਜਾਂਦੀ ਹੈ | ਇਸ ਹਿਸਾਬ ਨਾਲ ਦੁਸਹਿਰਾ 2 ਅਕਤੂਬਰ ਨੂੰ ਹੋਣ ਕਰਕੇ ਦੀਵਾਲੀ ਮਨਾਉਣ ਲਈ 21 ਅਕਤੂਬਰ ਦਾ ਦਿਨ ਢੁਕਵਾਂ ਹੈ | ਸੋਸ਼ਲ ਮੀਡੀਆ 'ਤੇ ਧਰਮ ਗੁਰੂਆਂ ਅਤੇ ਪੰਡਿਤਾਂ ਦੀ ਆਪਸੀ ਚਰਚਾ ਤੋਂ ਬਾਅਦ ਵੀ ਦੀਵਾਲੀ ਮਨਾਉਣ ਲਈ ਕੋਈ ਇੱਕ ਦਿਨ ਨਿਸ਼ਚਿਤ ਨਹੀਂ ਰੱਖਿਆ ਗਿਆ | ਜਿਸ ਨੂੰ ਲੈ ਕੇ ਦੇਸ਼ ਵਾਸੀ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਦੋਚਿੱਤੀ ਵਿਚ ਫਸੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਥਾਣੇ 'ਚੋਂ ਭੱਜੇ ਇਰਾਦਾ ਕਤਲ ਦੇ ਦੋਸ਼ੀ ਨੂੰ ਕੁਝ ਹੀ ਘੰਟਿਆਂ 'ਚ ਫੜਨ 'ਚ ਸਫਲ ਹੋਈ ਤਲਵੰਡੀ ਸਾਬੋ ਪੁਲਿਸ ਅਗਲੀ ਖ਼ਬਰ ਸੀ.ਐਮ.ਐਸ. ਸਕੂਲ ਵਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸਬੰਧੀ ਜਾਗਰੂਕਤਾ ਰੈਲੀ ਕੱਢੀ
Ad Position 24
No active advertisement