ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕਿਸਾਨ ਬੀਬੀਆਂ ਦੀ ਬਣਾਈ 15 ਮੈਂਬਰੀ ਕਮੇਟੀ

Ad Position 21
No active advertisement
ਅਜੀਤ ਡੈਸਕ 20-10-2025
ਲਹਿਰਾਗਾਗਾ, 19 ਅਕਤੂਬਰ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵਲੋਂ ਪਿੰਡ ਲਹਿਲ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਦੀ ਮੀਟਿੰਗ ਕਰਵਾਈ ਗਈ, ਇਸ ਮੀਟਿੰਗ ਵਿਚ ਪਿੰਡ ਦੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਵੱਡੇ ਗਿਣਤੀ ਵਿਚ ਕਿਸਾਨ ਬੀਬੀਆਂ ਸ਼ਾਮਿਲ ਹੋਈਆਂ, ਮੀਟਿੰਗ ਵਿਚ ਹੜ ਪੀੜਤਾਂ ਵਾਸਤੇ ਪਿੰਡ ਵਿਚੋਂ ਇਕੱਠੇ ਕਰੇ ਗਏ ਸੂਟ, ਬਿਸਤਰੇ ਅਤੇ ਨਗਦ ਰਾਸ਼ੀ ਦਾ ਹਿਸਾਬ ਇਕਾਈ ਲਹਿਲ ਕਲਾਂ ਵਲੋਂ ਸਮੂਹ ਪਿੰਡ ਨੂੰ ਦਿੱਤਾ ਗਿਆ, ਮੀਟਿੰਗ ਵਿਚ ਪਿੰਡ ਦੇ ਲੋਕਾਂ ਦੇ ਸਾਥ ਨਾਲ ਕਿਸਾਨ ਬੀਬੀਆਂ ਦੀ ਨਵੀਂ ਇਕਾਈ ਦੀ ਚੋਣ ਕੀਤੀ ਗਈ, ਜਿਸ ਵਿਚ 15 ਕਿਸਾਨ ਬੀਬੀਆਂ ਨੂੰ ਮੈਂਬਰ ਬਣਾਇਆ ਗਿਆ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਗਰਾਹਾਂ ਜਥੇਬੰਦੀ ਵਲੋਂ ਹਮੇਸ਼ਾ ਹੀ ਕਿਸਾਨ ਬੀਬੀਆਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਹੈ, ਕਿਉਕਿ ਕਿਸਾਨੀ ਦੇ ਦਿੱਲੀ ਘੋਲ ਵਿਚ ਅÏਰਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ | ਪਿਛਲੇ ਸਮੇਂ ਤੋਂ ਪਿੰਡ ਵਿੱਚ ਕਿਸਾਨ ਬੀਬੀਆਂ ਦੀ ਇਕਾਈ ਵਿੱਚ ਕੰਮ ਕਰਦੀਆਂ ਕਿਸਾਨ ਬੀਬੀਆਂ ਕਿਸੇ ਹੋਰ ਜਥੇਬੰਦੀ ਵਿੱਚ ਚਲੀਆਂ ਗਈਆਂ ਸਨ, ਅੱਜ ਪਿੰਡ ਦੇ ਸਹਿਯੋਗ ਸਦਕਾ ਦੁਬਾਰਾ ਪਿੰਡ ਵਿਚ ਕਿਸਾਨ ਬੀਬੀਆਂ ਦੀ 15 ਮੈਂਬਰੀ ਕਮੇਟੀ ਗਠਿਤ ਕੀਤੀ ਗਈ, ਕਿਸਾਨ ਬੀਬੀਆਂ ਵਲੋਂ ਆਗੂਆਂ ਨੂੰ ਭਰੋਸਾ ਦਵਾਇਆ ਗਿਆ ਕਿ ਹਰ ਪ੍ਰੋਗਰਾਮ ਵਿਚ ਇਹ ਕਿਸਾਨ ਬੀਬੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੀਆਂ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਵਿਖੇ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਬਾਰੇ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਪ੍ਰਦੂਸ਼ਣ ਰਹਿਤ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24
No active advertisement