ਮਹਿਰਾਜ, 19 ਅਕਤੂਬਰ (ਸੁਖਪਾਲ ਮਹਿਰਾਜ): ਬਠਿੰਡਾ ਦੇ ਬੈਨਰ ਹੇਠ ਪਿੰਡ ਭੈਣੀ ਬਾਹੀਆ ਵਿਖੇ ਕਬੱਡੀ ਲੀਗ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ | ਇਸ ਵਿਚ ਪਿੰਡ ਨਿਰੋਲ ਸਮੇਤ ਇਲਾਕੇ ਦੇ ਕਈ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ | ਮੁਕਾਬਲਿਆਂ ਵਿਚ ਲੜਕਿਆਂ ਦੀਆਂ ਲੱਗਭੱਗ 47 ਅਤੇ ਲੜਕੀਆਂ ਦੀਆਂ 18 ਟੀਮਾਂ ਨੇ ਭਾਗ ਲਿਆ | ਲੜਕਿਆਂ ਦੇ ਵਿਭਾਗ ਵਿਚ ਰਾਮਪੁਰਾ ਦੀ ਟੀਮ ਪਹਿਲੇ ਸਥਾਨ 'ਤੇ ਰਹੀ ਜਦਕਿ ਦੂਜਾ ਸਥਾਨ ਭੈਣੀ ਬਾਹੀਆ ਨੇ ਹਾਸਲ ਕੀਤਾ | ਬੈੱਸਟ ਜਾਫੀ ਦਾ ਖ਼ਿਤਾਬ ਅਮਰੀਕ (ਰਾਮਪੁਰਾ) ਨੂੰ ਤੇ ਬੈੱਸਟ ਰੇਡਰ ਕਰੰਟ (ਰਾਮਪੁਰਾ) ਨੂੰ ਮਿਲਿਆ | ਲੜਕੀਆਂ ਦੇ ਮੁਕਾਬਲਿਆਂ ਵਿਚ ਕਲਿਆਣ ਸੁੱਖਾ ਦੀ ਟੀਮ ਪਹਿਲੇ ਸਥਾਨ 'ਤੇ ਰਹੀ, ਜਦਕਿ ਭੁੱਚੋ ਕਲਾ ਦੀ ਟੀਮ ਦੂਜੇ ਸਥਾਨ 'ਤੇ ਰਹੀ | ਬੈੱਸਟ ਰੇਡਰ ਪਰਮ (ਕਲਿਆਣ ਸੁੱਖਾ) ਅਤੇ ਬੈੱਸਟ ਜਾਫੀ ਜਸੂ (ਕਲਿਆਣ ਸੁੱਖਾ) ਚੁਣੀਆਂ ਗਈਆਂ | ਸਾਰੇ ਮੁਕਾਬਲੇ ਬਹੁਤ ਹੀ ਜੋਸ਼ ਤੇ ਖ਼ੁਸ਼ੀ ਦੇ ਮਾਹੌਲ ਵਿਚ ਕਰਵਾਏ ਗਏ | ਭੈਣੀ ਬਾਹੀਆ ਦੀ ਕਮੇਟੀ ਅਤੇ ਪਿੰਡ ਵਾਸੀਆਂ ਵਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ, ਜਿਸ ਲਈ ਸਭ ਦਾ ਧੰਨਵਾਦ ਕੀਤਾ ਗਿਆ |