ਸੰਗਤ ਮੰਡੀ, 4 ਨਵੰਬਰ (ਸੁਖਤੇਜ ਧਾਲੀਵਾਲ)-ਸੰਗਤ ਬਲਾਕ ਦੇ ਪਿੰਡਾਂ 'ਚ ਪਿਛਲੇ 25 ਦਿਨਾਂ ਤੋਂ ਕਿਸਾਨਾਂ ਨੂੰ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਬੇਲਰ ਮਸ਼ੀਨਾਂ ਨਾ ਮਿਲਣ ਕਰਕੇ ਕਿਸਾਨਾਂ ਨੂੰ ਕਣਕ ਦੀ ਅਗੇਤੀ ਕਿਸਮ ਦੇ ਮਹਿੰਗੇ ਭਾਅ ਖ਼ਰੀਦ ਕੀਤੇ ਗਏ ਬੀਜ ਬੀਜਣ ਤੋਂ ਲੇਟ ਹੋ ਜਾਣ ਦਾ ਖ਼ਦਸ਼ਾ ਸੰਤੋਣ ਲੱਗਾ ਹੈ¢ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਬਲਾਕ ਸਕੱਤਰ ਇਕਬਾਲ ਸਿੰਘ ਪਥਰਾਲਾ ਨੇ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪਿੰਡ ਸੇਖੂ ਅਤੇ ਫੱਲ੍ਹੜ ਦੇ ਕਿਸਾਨਾਂ ਨੂੰ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਬੇਲਰ ਮਸ਼ੀਨਾਂ ਨਹੀਂ ਦਿੱਤੀਆਂ ਜਾ ਰਹੀਆਂ¢ ਜਿਸ ਨੂੰ ਲੈ ਕੇ ਪਿੰਡਾਂ ਦੇ ਛੋਟੇ ਕਿਸਾਨ ਡਾਢੇ ਪ੍ਰੇਸ਼ਾਨ ਹੋ ਰਹੇ ਹਨ¢ ਉਨ੍ਹਾਂ ਕਿਹਾ ਕਿ ਪਹਿਲਾਂ ਗਰਮੀ ਜ਼ਿਆਦਾ ਹੋਣ ਕਰਕੇ ਝੋਨੇ ਦੀ ਫ਼ਸਲ ਤੋਂ ਝਾੜ ਘੱਟ ਮਿਲਿਆ ਹੈ ਪਰ ਹੁਣ ਖੇਤੀਬਾੜੀ ਵਿਭਾਗ ਵੱਲੋਂ ਸਮੇਂ ਸਿਰ ਬੇਲਰ ਮਸ਼ੀਨਾਂ ਦਾ ਹੱਲ ਨਾ ਕੀਤੇ ਜਾਣ ਕਰਕੇ ਉਨ੍ਹਾਂ ਨੂੰ ਕਣਕ ਦੀ ਬਿਜਾਈ ਪਛੜਨ ਦਾ ਖ਼ਦਸ਼ਾ ਜ਼ਾਹਿਰ ਹੋ ਰਿਹਾ ਹੈ¢ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਘਾਟਾ ਸਹਿਣ ਲਈ ਮਜਬੂਰ ਹੋਣਾ ਪਵੇਗਾ¢ ਉਨ੍ਹਾਂ ਕਿਹਾ ਕਿ ਜੇਕਰ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਗੱਠਾ ਬਣਾਉਣ ਲਈ ਬੇਲਰ ਮਸ਼ੀਨਾਂ ਨਾ ਭੇਜੀਆਂ ਗਈਆਂ ਤਾਂ ਉਨ੍ਹਾਂ ਨੂੰ ਮਜਬੂਰੀ ਵੱਸ ਆਪਣੇ ਖੇਤਾਂ 'ਚ ਪਈ ਪਰਾਲੀ ਨੂੰ ਖ਼ਤਮ ਕਰਨ ਲਈ ਅੱਗ ਲਗਾ ਕੇ ਸਾੜਨ ਲਈ ਮਜਬੂਰ ਹੋਣਾ ਪਵੇਗਾ¢ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ¢ ਇਸ ਬਾਰੇ ਜਦੋਂ ਖੇਤੀਬਾੜੀ ਵਿਭਾਗ ਸੰਗਤ ਦੇ ਅਧਿਕਾਰੀ ਮਨੋਜ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੇਲਰ ਮਸ਼ੀਨਾਂ ਲੈਣ ਲਈ ਕਈ ਪਿੰਡਾਂ ਦੇ ਕਿਸਾਨਾਂ ਵਲੋਂ ਫਾਰਮ ਨਹੀਂ ਭਰੇ ਗਏ ਸਨ¢ ਜਿਸ ਕਰਕੇ ਥੋੜ੍ਹੀ ਮੁਸ਼ਕਿਲ ਪੈਦਾ ਹੋਈ ਸੀ¢ ਪਿੰਡ ਸੇਖੂ ਅਤੇ ਫੱਲ੍ਹੜ ਵਿਖੇ ਬੇਲਰ ਮਸ਼ੀਨਾਂ ਪਹਿਲਾਂ ਵੀ ਚੱਲ ਰਹੀਆਂ ਹਨ ਪਰ ਜੇਕਰ ਕਿਸਾਨਾਂ ਨੂੰ ਹੋਰ ਲੋੜ ਹੈ ਤਾਂ ਭੇਜ ਦਿੱਤੀਆਂ ਜਾਣਗੀਆਂ¢ ਇਸ ਮੌਕੇ ਕਿਸਾਨ ਗੁਰਲਾਭ ਸਿੰਘ, ਜੋਧਾ ਸਿੰਘ ਫੱਲ੍ਹੜ, ਗੋਰਾ ਸਿੰਘ, ਜੱਗਾ ਸਿੰਘ ਬਾਂਡੀ, ਦਰਸਨ ਸਿੰਘ ਸੇਖੂ, ਪਾਲੀ ਕੋਟਲੀ ਆਦਿ ਹਾਜ਼ਰ ਸਨ¢