ਕੋਟਫੱਤਾ, 26 ਦਸੰਬਰ (ਰਣਜੀਤ ਸਿੰਘ ਬੁੱਟਰ)-ਲਿਟਲ ਫਲਾਵਰ ਕਾਨਵੈਂਟ ਸਕੂਲ ਕੋਟਸ਼ਮੀਰ ਵਲੋਂ ਪਹਿਲਾਂ ਸਾਲਾਨਾ ਸਮਾਰੋਹ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ | ਨਰਸਰੀ ਕਲਾਸ ਤੋਂ ਦੂਜੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਰੰਗ ਬਿਰੰਗੇ ਨਾਂਚ, ਨਾਟਕ, ਥੀਮ 'ਤੇ ਆਧਾਰਤਿ ਪ੍ਰਸਤੁਤੀਆਂ ਰਾਹੀਂ ਸ਼ਾਂਤੀ ਪਿਆਰ, ਏਕਤਾ, ਸਹਿਯੋਗ ਤੇ ਖ਼ੁਸ਼ੀ ਭਰੀਆਂ ਅਦਾਵਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਉਂਦਿਆਂ ਬੱਚਿਆਂ ਦਾ ਆਤਮ ਵਿਸ਼ਵਾਸ ਅਤੇ ਮੰਚ ਅਦਾਕਾਰੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇ | ਮੁੱਖ ਮਹਿਮਾਨ ਪ੍ਰੋਫੈਸਰ ਡਾਕਟਰ ਰੂਬਲ ਕਨੋਜੀਆ ਵਿਭਾਗ ਮੁਖੀ ਮਾਸਕ ਕਮਿਊਨੀਕੇਸ਼ਨ ਤੇ ਮੀਡੀਅਮ ਸਟੱਡੀਜ਼ ਡਾਇਰੈਕਟਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਤੇ ਫਾਦਰ ਮੈਥਿਊ ਐਜੂਕੇਸ਼ਨ ਸਕੱਤਰ ਕੇਜੀ ਗਰੁੱਪ ਆਫ਼ ਇੰਸਟੀਟਿਊਸ਼ਨ ਹਾਜ਼ਰ ਰਹੇ | ਸਮਾਗਮ ਨੂੰ ਡਾਕਟਰ ਰੂਬਲ ਕਨੋਜੀਆ ਤੇ ਫਾਦਰ ਮੈਥਿਊ ਨੇ ਸੰਬੋਧਨ ਕੀਤਾ | ਸਮਾਗਮ ਦੇ ਅੰਤ ਵਿਚ ਮਾਪਿਆਂ ਨੇ ਬੱਚਿਆਂ ਦੀ ਪ੍ਰਤਿਭਾ ਤੇ ਆਤਮ ਵਿਸ਼ਵਾਸ ਨੂੰ ਮੰਚ 'ਤੇ ਨਿੱਖਰਦਾ ਦੇਖ ਕੇ ਖ਼ੁਸ਼ੀ ਤੇ ਮਾਣ ਮਹਿਸੂਸ ਕੀਤਾ |