ਸੰਗਤ ਮੰਡੀ, 26 ਦਸੰਬਰ (ਸੁਖਤੇਜ ਧਾਲੀਵਾਲ)- ਸੰਗਤ ਬਲਾਕ ਅੰਦਰ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਵੇਂ 15 ਜ਼ੋਨਾਂ 'ਚੋਂ 10 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ¢ ਪ੍ਰੰਤੂ 5 ਜ਼ੋਨਾਂ ਚੋਂ ਪਾਰਟੀ ਦੇ ਉਮੀਦਵਾਰ ਨੂੰ ਮਿਲੀ ਹਾਰ ਦਾ ਨੋਟਿਸ ਲੈਂਦਿਆਂ ਪਾਰਟੀ ਦੇ ਸੀਨੀਅਰ ਅਕਾਲੀ ਆਗੂ ਅਤੇ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਹਲਕਾ ਦਿਹਾਤੀ ਦੇ ਇੰਚਾਰਜ ਓ.ਐਸ.ਡੀ. ਗੁਰਚਰਨ ਸਿੰਘ ਵਲੋਂ ਹਲਕੇ ਦੇ ਪਿੰਡਾਂ ਅੰਦਰ ਜਾ ਕੇ ਸੰਮਤੀ ਚੋਣਾਂ 'ਚ ਹਾਰੇ ਪਾਰਟੀ ਦੇ ਉਮੀਦਵਾਰਾਂ ਅਤੇ ਉਨ੍ਹਾਂ ਪਿੰਡਾਂ ਦੇ ਪਾਰਟੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਥਾਣੇਦਾਰ ਮੈਂਬਰ ਸਿੰਘ ਮਛਾਣਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਵਲੋਂ ਬਲਾਕ ਸੰਗਤ ਦੇ ਸੰਮਤੀ ਜੋਨ ਜੈ ਸਿੰਘ ਵਾਲਾ, ਜੱਸੀ ਬਾਗਵਾਲੀ, ਜੰਗੀਰਾਣਾ, ਬੰਬੀਹਾ, ਅਤੇ ਰਾਏਕੇ ਕਲਾਂ ਵਿਖੇ ਸੰਮਤੀ ਉਮੀਦਵਾਰਾਂ ਅਤੇ ਪਾਰਟੀ ਆਗੂਆਂ ਨਾਲ ਚੋਣਾਂ 'ਚ ਹੋਈ ਹਾਰ ਦੀ ਬਰੀਕੀ ਨਾਲ ਸਮੀਖਿਆ ਕੀਤੀ ਗਈ¢ ਉਨ੍ਹਾਂ ਦੱਸਿਆ ਕਿ ਜੋਨ ਜੈ ਸਿੰਘ ਵਾਲਾ ਤੋਂ ਪਾਰਟੀ ਉਮੀਦਵਾਰ ਭਾਗਵੰਤੀ ਦੀ 98 ਵੋਟਾਂ ਨਾਲ ਹਾਰ ਹੋਈ, ਜੱਸੀ ਬਾਗਵਾਲੀ ਤੋਂ ਸੁਖਵਿੰਦਰ ਸਿੰਘ ਨੰਬਰਦਾਰ ਦੀ 148 ਵੋਟਾਂ ਨਾਲ, ਜੰਗੀਰਾਣਾ ਜੋਨ ਤੋਂ ਹਰਬੰਸ ਕੌਰ ਦੀ 93 ਵੋਟਾਂ ਨਾਲ, ਬੰਬੀਹਾ ਤੋਂ ਪ੍ਰਗਟ ਸਿੰਘ ਦੀ 95 ਵੋਟਾਂ ਨਾਲ ਹੋਈ ਹਾਰ ਦੇ ਕਾਰਨ ਜਾਣੇ¢ ਇਸੇ ਤਰ੍ਹਾਂ ਰਾਏਕੇ ਕਲਾਂ ਤੋਂ ਗੁਰਤੇਜ ਸਿੰਘ ਦੀ ਜ਼ਿਆਦਾ ਵੋਟਾਂ ਦੇ ਫ਼ਰਕ ਨਾਲ ਹੋਈ ਹਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਰਟੀ ਆਗੂਆਂ ਦੀ ਇਕਜੁੱਟਤਾ ਨਾ ਹੋਣ ਲਈ ਜ਼ੁੰਮੇਵਾਰ ਦੱਸਿਆ ਗਿਆ£ ਉਨ੍ਹਾਂ ਹਾਰੇ ਹੋਏ ਪਾਰਟੀ ਉਮੀਦਵਾਰਾਂ ਨੂੰ ਪਾਰਟੀ ਦੀ ਚੜ੍ਹਦੀ ਕਲ੍ਹਾ ਇਕਜੁੱਟ ਹੋਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ¢ ਪਾਰਟੀ ਪ੍ਰਧਾਨ ਵੱਲੋਂ ਸਾਰੇ ਪਾਰਟੀ ਵਰਕਰ ਲਈ ਸਖ਼ਤ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਵਿਅਕਤੀ ਪਾਰਟੀ ਅੰਦਰ ਰਹਿ ਕੇ ਅਨੁਸ਼ਾਸਨ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਤੁਰੰਤ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ¢ ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਗੁਰਇਕਬਾਲ ਸਿੰਘ ਸੈਣੇਵਾਲਾ, ਪਾਰਟੀ ਦੇ ਸੀਨੀਅਰ ਆਗੂ ਖੇਤਾ ਸਿੰਘ ਬੰਬੀਹਾ, ਰੇਸ਼ਮ ਸਿੰਘ ਸਿੱਧੂ, ਬਲਜਿੰਦਰ ਸਿੰਘ ਜੱਸੀ, ਬਲਾਕ ਸੰਮਤੀ ਮੈਂਬਰ ਜਸਵਿੰਦਰ ਸਿੰਘ ਟਿਵਾਣਾ, ਫਤਿਹ ਸਿੰਘ ਬਾਂਡੀ, ਰਣਜੋਧ ਸਿੰਘ ਬਾਂਡੀ, ਸੰਮਤੀ ਮੈਂਬਰ ਦਰਸ਼ਨ ਸਿੰਘ ਗਿੱਲ, ਹਰਜੀਤ ਸਿੰਘ ਕਾਲਝਰਾਣੀ, ਸਰਪੰਚ ਗੁਰਜੀਤ ਸਿੰਘ ਗਹਿਰੀ, ਜਥੇਦਾਰ ਭੋਲਾ ਸਿੰਘ ਜੰਗੀਰਾਣਾ ਆਦਿ ਹਾਜ਼ਰ ਸਨ¢