06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਅਕਾਦਮਿਕ, ਸੰਸਕਿ੍ਤਿਕ, ਖੇਡਾਂ ਅਤੇ ਸਮਾਜਿਕ ਸੇਵਾਵਾਂ ਨੂੰ ਦਰਸਾਉਂਦਾ ਪਲੇਠਾ ਨਿਊਜ਼ਲੈਟਰ ਜਾਰੀ <br/>

Ad Position 21
No active advertisement
ਪਲੇਠਾ ਨਿਊਜ਼ਲੈਟਰ ਜਾਰੀ ਕਰਦੇ ਹੋਏ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਧਿਕਾਰੀ | ਤਸਵੀਰ: ਰਾਹੀ <br/> 27-12-2025
ਤਲਵੰਡੀ ਸਾਬੋ, 26 ਦਸੰਬਰ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਅਕਾਦਮਿਕ, ਸੰਸਕਿ੍ਤਿਕ, ਖੇਡਾਂ ਅਤੇ ਸਮਾਜਿਕ ਸੇਵਾਵਾਂ ਨਾਲ ਸਬੰਧਿਤ ਪਲੇਠਾ ਤਿ੍ਮਾਸਿਕ ਨਿਊਜ਼ਲੈਟਰ ਵਾਇਸ ਚਾਂਸਲਰ ਡਾ: ਰਾਮੇਸ਼ਵਰ ਸਿੰਘ ਵਲੋਂ ਰਿਲੀਜ਼ ਕੀਤਾ ਗਿਆ | ਇਸ ਮੌਕੇ ਨਿਊਜ਼ਲੈਟਰ ਦੇ ਅਡੀਟਰ ਇਨ ਚੀਫ਼ ਪਰੋ. ਵਾਈਸ ਚਾਂਸਲਰ ਡਾ: ਜਗਤਾਰ ਸਿੰਘ ਧੀਮਾਨ, ਡੀਨ ਅਕਾਦਮਿਕ ਡਾ: ਜਾਵੇਦ ਅਹਿਮਦ ਖਾਨ, ਡਾਇਰੈਕਟਰ ਆਈ. ਟੀ. ਡਾ. ਸੰਨੀ ਅਰੋੜਾ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਵਾਈਸ ਚਾਂਸਲਰ ਡਾ. ਸਿੰਘ ਨੇ ਡਾ. ਧੀਮਾਨ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਡਾ. ਧੀਮਾਨ ਨੇ ਪੂਰੀ ਨਿਸ਼ਠਾ ਅਤੇ ਦੂਰਦਰਸ਼ੀਤਾ ਨਾਲ ਪਹਿਲਾ ਅੰਕ ਤਿਆਰ ਕੀਤਾ ਹੈ | ਉਨ੍ਹਾਂ ਕਿਹਾ ਕਿ ਨਿਊਜ਼ਲੈਟਰ ਕੈਂਪਸ ਦੀ ਜੀਵੰਤਤਾ ਅਤੇ ਵਿਕਾਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਉਂਦਾ ਹੈ | ਡਾ. ਧੀਮਾਨ ਨੇ ਦੱਸਿਆ ਕਿ ਨਿਊਜ਼ਲੈਟਰ ਦਾ ਸੁੰਦਰ ਅਤੇ ਆਕਰਸ਼ਕ ਡਿਜ਼ਾਇਨ ਬਲਜੀਤ ਸਿੰਘ ਮੱਲਣ ਵੱਲੋਂ ਤਿਆਰ ਕੀਤਾ ਗਿਆ ਹੈ | ਉਨ੍ਹਾਂ ਡਾਇਰੈਕਟਰ ਆਈ.ਟੀ. ਡਾ. ਅਰੋੜਾ ਅਤੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਲਵਲੀਨ ਸੱਚਦੇਵਾ ਵਲੋਂ ਪ੍ਰਦਾਨ ਕੀਤੇ ਗ੍ਰਾਫਿਕ ਇਨਪੁਟਸ ਤੇ ਸਮਾਗਮੀ ਇਨਪੁਟਸ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਨਿਊਜ਼ਲੈਟਰ ਦੀ ਦਿੱਖ ਨੂੰ ਨਿਖਾਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ 36 ਸਫ਼ਿਆਂ ਵਾਲੇ ਨਿਊਜ਼ਲੈਟਰ ਨੂੰ ਵੱਖ-ਵੱਖ ਤਸਵੀਰਾਂ ਨਾਲ ਸੰਵਾਰਿਆ ਗਿਆ ਹੈ ਜਿਸ ਵਿਚ ਯੂਨੀਵਰਸਿਟੀ ਦੀਆਂ ਵੱਖ-ਵੱਖ ਗਤੀਵਿਧੀਆਂ ਤੇ ਆਧਾਰਿਤ ਸਮੱਗਰੀ ਸ਼ਾਮਿਲ ਹੈ | ਇਨ੍ਹਾਂ ਵਿਚ ਸ੍ਰੀਲੰਕਾ, ਫਲੋਰੀਡਾ ਅਤੇ ਇੰਡੋਨੇਸ਼ੀਆ ਦੀਆਂ ਯੂਨੀਵਰਸਿਟੀਆਂ ਨਾਲ ਸਹੀਬੱਧ ਕੀਤੇ ਗਏ ਸਮਝੌਤੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ, ਭਾਈ ਮਰਦਾਨਾ ਜੀ ਦੀ ਰਬਾਬ ਦੀ ਰਚਨਾਤਮਕ ਪੁਨਰ-ਸਿਰਜਣਾ, ਸੰਸਕਿ੍ਤਿਕ ਕਾਰਜਕ੍ਰਮ, ਅੰਤਰਰਾਸ਼ਟਰੀ ਯੁਵਾ ਮੇਲਾ, ਰਾਸ਼ਟਰੀ ਤੀਰਅੰਦਾਜ਼ੀ ਟੂਰਨਾਮੈਂਟ, ਯੂਨੀਵਰਸਿਟੀ ਕੈਂਪਸ ਦੇ ਪ੍ਰਮੁੱਖ ਨਿਸ਼ਾਨ, ਹੈਪੀਨੈੱਸ ਅਤੇ ਵੈਲ-ਬੀਂਗ ਸੈਂਟਰ, ਕਮਿਊਨਿਟੀ ਰੇਡੀਓ ਸਟੇਸ਼ਨ, ਰਾਸ਼ਟਰੀ ਦਿਵਸਾਂ ਦੇ ਆਯੋਜਨ ਅਤੇ ਇਕ ਤਰੱਕੀਸ਼ੀਲ ਕਿਸਾਨ ਦੀ ਸਫ਼ਲਤਾ ਦੀ ਕਹਾਣੀ ਸ਼ਾਮਲ ਹੈ | ਇਸ ਤੋਂ ਇਲਾਵਾ, ਨਿਊਜ਼ਲੈਟਰ ਵਿਚ ਖੇਤਰੀ ਕਿਸਾਨਾਂ ਲਈ ਮਾਹਿਰ ਖੇਤੀ ਸੇਵਾਵਾਂ, ਬੀਜ ਉਤਪਾਦਨ ਪਹਿਲਕਦਮੀਆਂ ਅਤੇ ਯੂਨੀਵਰਸਿਟੀ ਦੇ ਖਿਡਾਰੀਆਂ, ਐਨ. ਐਸ. ਐਸ. ਯੂਨਿਟਾਂ ਅਤੇ ਐਨ. ਸੀ. ਸੀ. ਦੀਆਂ ਮਹੱਤਵਪੂਰਨ ਉਪਲੱਬਧੀਆਂ ਵੀ ਦਰਜ ਕੀਤੀਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਗਲੋਬਲ ਡਿਸਕਵਰੀ ਸਕੂਲ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰਾਰਥਨਾ ਸਭਾ <br/> ਅਗਲੀ ਖ਼ਬਰ ਸੇਵਾ ਕਾਰਜਾਂ ਲਈ ਭਾਈ ਘਨੱਈਆ ਸੇਵਾ ਸੁਸਾਇਟੀ ਅਤੇ ਵੈੱਲਫੇਅਰ ਸੰਸਥਾ ਸਨਮਾਨਿਤ <br/>
Ad Position 24
No active advertisement