ਕੋਟਫੱਤਾ, 28 ਦਸੰਬਰ (ਰਣਜੀਤ ਸਿੰਘ ਬੁੱਟਰ)-ਸਬ ਡਵੀਜ਼ਨ ਕੋਟਸ਼ਮੀਰ ਵਿਚ ਕੰਮ ਕਰਦੇ ਇਕ ਬਿਜਲੀ ਕਰਮਚਾਰੀ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਭਾਗੀਵਾਂਦਰ ਫੀਡਰ ਅਧੀਨ ਪੈਂਦੀ ਕੋਟਸ਼ਮੀਰ ਦੀ ਘਰੇਲੂ ਬਿਜਲੀ ਠੀਕ ਕਰਨ ਲਈ ਖੰਬੇ 'ਤੇ ਚੜਿ੍ਹਆ ਸੀ¢ ਐੱਸ.ਡੀ.ਓ. ਕੋਟਸ਼ਮੀਰ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਤਾਰਾਂ ਵਿਚ ਬੈਕ ਕਰੰਟ ਆਉਣ ਨਾਲ ਸਹਾਇਕ ਲਾਈਨਮੈਨ ਜਸਪਾਲ ਖਾਨ ਵਾਸੀ ਜੱਸੀ ਪੌ ਵਾਲੀ ਨੂੰ ਬਿਜਲੀ ਦਾ ਝਟਕਾ ਲੱਗਿਆ ਤੇ ਉਹ ਖੰਬੇ ਤੋਂ ਹੇਠਾਂ ਡਿੱਗ ਪਿਆ ਤੇ ਉਸ ਦੀ ਰੀੜ੍ਹ ਦੀ ਹੱਡੀ ਦਾ ਮਣਕਾ ਟੁੱਟ ਗਿਆ¢ ਸਹਾਇਕ ਲਾਈਨਮੈਨ ਤੁਰੰਤ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ¢ ਮਿ੍ਤਕ ਲਾਈਨਮੈਨ ਦੇ ਪਰਿਵਾਰ ਵਲੋਂ ਮੌਤ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ¢