28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮਾਈਾਡ ਮੇਕਰ ਵਿਖੇ 'ਹੌਲੀਡੇ ਇੰਗਲਿਸ਼' 2 ਤੋਂ ਸ਼ੁਰੂ

Ad Position 21
No active advertisement
ਅਜੀਤ ਡੈਸਕ 01-06-2025
ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)-ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਪਰਖਣ ਵਾਲੇ ਟੈਸਟਾਂ ਦੀ ਤਿਆਰੀ ਕਰਵਾਉਣ ਦੇ ਨਾਲ-ਨਾਲ ਵੀਜ਼ਾ ਗਾਈਡੈਂਸ ਪ੍ਰਦਾਨ ਕਰਵਾ ਰਹੀ ਸੰਸਥਾ ਮਾਈਾਡ ਮੇਕਰ ਵਿਖੇ ਹਰ ਸਾਲ ਦੀ ਤਰਾਂ ਸਕੂਲਾਂ ਵਿਚ ਹੋ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ 'ਹੌਲੀਡੇ ਇੰਗਲਿਸ਼' ਕੋਰਸ ਦੀਆਂ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਮਾਈਾਡ ਮੇਕਰ ਦੇ ਮੈਨੇਜਿੰਗ ਡਾਇਰੈਕਟਰ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਿਚ ਮਿਤੀ 2 ਜੂਨ ਤੋ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਹਾਸਲ ਕਰਨ ਲਈ ਵਿਸ਼ੇਸ਼ ਕੋਰਸ ਕਰਵਾਏ ਜਾਂ ਰਹੇ ਹਨ | ਜਿਸ ਵਿਚ ਗਰਾਮਰ, ਸ਼ਬਦਾਵਲੀ, ਬੋਲਚਾਲ ਦੀ ਕਲਾ ਆਦਿ ਵਿਸ਼ਿਆਂ ਉੱਪਰ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਲਈ ਅਲੱਗ-ਅਲੱਗ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਆਪਣੇ ਹਾਣ ਦੇ ਬੋਧਿਕ ਪੱਧਰ ਵਾਲੇ ਬੱਚਿਆਂ ਨਾਲ ਪੜ੍ਹਾਈ ਕਰ ਸਕਣ | ਇਸ ਦੇ ਨਾਲ ਹੀ ਕੰਪਿਊਟਰ ਸਕਿੱਲ, ਸੁੰਦਰ ਲਿਖਾਈ ਤੇ ਕੈਲਿਗ੍ਰਾਫੀ ਦੀਆਂ ਵਿਸ਼ੇਸ਼ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਬੱਚੇ ਆਪਣੇ ਗਰਮੀ ਦੀਆਂ ਛੁੱਟੀਆਂ ਸਾਰਥਿਕ ਤਰੀਕੇ ਨਾਲ ਬਤੀਤ ਕਰ ਸਕਣਗੇ | ਮਾਣਕੀ ਨੇ ਅੱਗੇ ਦੱਸਿਆ ਕਿ ਮਾਈਾਡ ਮੇਕਰ ਦੇ ਤਜਰਬੇਕਾਰ ਅਧਿਆਪਕਾਂ ਵੱਲੋਂ ਤਿਆਰ ਕੀਤੇ ਵਿਸ਼ੇਸ਼ ਕੋਰਸ ਯਕੀਨਨ ਲਾਹੇਵੰਦ ਸਾਬਤ ਹੋਣਗੇ | ਵਧੇਰੇ ਜਾਣਕਾਰੀ ਲੈਣ ਲਈ ਬੱਚੇ ਤੇ ਉਨ੍ਹਾਂ ਦੇ ਮਾਪੇ ਮਾਈਾਡ ਮੇਕਰ ਦੇ ਖੰਨਾ ਸਥਿਤ ਇੰਸਟੀਚਿਊਟ ਵਿਚ ਸੰਪਰਕ ਸਥਾਪਿਤ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਐਨ. ਜੇ. ਐਸ. ਏ. ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਠੰਢੇ ਮਿ... ਅਗਲੀ ਖ਼ਬਰ ਚੀਮਾ ਸਕੂਲ 'ਚ ਤਿੰਨ ਐੱਲ. ਸੀ. ਡੀ., ਦੋ ਇਨਵਰਟਰ, ਦੋ ਸੀਲਿੰਗ ਫੈਨ ਅਤੇ ਹੋਰ ਸਾਮਾਨ ਚੋਰੀ
Ad Position 24