28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਾਡੀ ਸੰਸਥਾ ਦਾ ਮੁੱਖ ਉਦੇਸ਼ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ - ਵਿੱਕੀ ਸਾਹਨੇਵਾਲੀਆ

Ad Position 21
No active advertisement
ਅਜੀਤ ਡੈਸਕ 01-06-2025
ਖੰਨਾ, 31 ਮਈ (ਮਨਜੀਤ ਧੀਮਾਨ)-ਅੱਜ ਕਰਤਵ ਸੋਸ਼ਲ ਐਂਡ ਵੈੱਲਫੇਅਰ ਸੋਸਾਇਟੀ ਖੰਨਾ ਵਲੋਂ ਏ. ਐਸ. ਸੀਨੀਅਰ ਸੈਕੰਡਰੀ ਸਕੂਲ ਵਿਚ 8ਵੀਂ, 10ਵੀਂ ਅਤੇ 12ਵੀਂ ਜਮਾਤ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੈਨੇਜਰ ਮੋਹਿਤ ਗੋਇਲ ਨੇ ਸੰਸਥਾ ਦਾ ਧੰਨਵਾਦ ਕੀਤਾ ਅਤੇ ਸੰਸਥਾ ਵਲੋਂ ਸੁਨੀਲ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ | ਇਸ ਦੇ ਨਾਲ ਹੀ, ਸੰਸਥਾ ਨੇ ਵੇਦ ਮੰਦਿਰ ਮਾਡਲ ਸਕੂਲ ਦੇ 6 ਬੱਚਿਆਂ ਨੂੰ ਪੂਰੇ ਸਾਲ ਦੀਆਂ ਕਿਤਾਬਾਂ ਅਤੇ 6 ਮਹੀਨਿਆਂ ਦੀ ਫ਼ੀਸ ਅਤੇ ਹਿੰਦੀ ਪੁੱਤਰੀ ਪਾਠਸ਼ਾਲਾ ਸਕੂਲ ਦੇ ਇੱਕ ਵਿਦਿਆਰਥੀ ਨੂੰ ਕਿਤਾਬਾਂ ਅਤੇ 6 ਮਹੀਨਿਆਂ ਦੀ ਫ਼ੀਸ ਪ੍ਰਦਾਨ ਕੀਤੀ | ਇਸ ਮੌਕੇ ਵਿੱਕੀ ਸਾਹਨੇਵਾਲੀਆ, ਰਵੀ ਹਾਂਡਾ, ਸੁਨੀਲ, ਪਿ੍ੰਸ ਮਹਿਤਾ, ਨਵੀਨ ਕੁਮਾਰ, ਦੀਪਕ, ਹਰੀਸ਼, ਗੌਰਵ ਮੋਦੀ, ਰਮਨ ਵਰਮਾ, ਜਸਵੀਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਿਆਨੀ ਜਸਵਿੰਦਰ ਸਿੰਘ ਦਾ ਗੁ: ਮੰਜੀ ਸਾਹਿਬ ਕੋਟਾਂ ਪੁੱਜਣ 'ਤੇ ਸਨਮਾਨ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਐਨ. ਜੇ. ਐਸ. ਏ. ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਠੰਢੇ ਮਿ...
Ad Position 24