ਖੰਨਾ, 31 ਮਈ (ਪੱਤਰ ਪ੍ਰੇਰਕ)-ਐਸ. ਪੀ. ਐਸ. ਹਸਪਤਾਲ ਸ਼ੇਰਪੁਰ ਚੌਂਕ ਦੇ ਉੱਘੇ ਸਰਜਨ ਡਾ. ਰਣਜੀਤ ਸਿੰਘ ਜ਼ੀਰੋ ਤਕਨੀਕ ਰਾਹੀਂ ਲਗਾਤਾਰ ਬਜ਼ੁਰਗਾਂ ਦੇ ਗੋਡਿਆਂ ਦੀ ਸਫਲਤਾ ਪੂਰਵਕ ਸਰਜਰੀ ਕਰਦੇ ਆ ਰਹੇ ਹਨ | ਡਾ. ਰਣਜੀਤ ਸਿੰਘ ਦੀ ਜ਼ੀਰੋ ਤਕਨੀਕ ਨਾਲ ਗੀਤੇ ਜਾ ਰਹੇ ਗੋਡਿਆਂ ਦੇ ਜੋੜ ਬਦਲਣ ਦੀ ਸਫਲ ਸਰਜਰੀ ਨੂੰ ਹੁਣ ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਵੀ ਗੋਡਿਆਂ ਦੀ ਬਿਮਾਰੀ ਤੋਂ ਪੀੜਤ ਮਰੀਜ਼ ਇਸ ਤਕਨੀਕ ਨਾਲ ਸਰਜਰੀ ਕਰਵਾਉਣ ਨੂੰ ਪਹਿਲ ਦੇ ਰਹੇ ਹਨ | ਹਾਲ ਹੀ ਵਿਚ ਡਾ. ਰਣਜੀਤ ਸਿੰਘ ਵੱਲੋਂ ਲੁਧਿਆਣਾ ਵਾਸੀ ਮਹਿਲਾ ਮਨਜੀਤ ਕੌਰ (65), ਜਿਸ ਦਾ ਵਜ਼ਨ 110 ਕਿੱਲੋ ਹੈ ਅਤੇ ਉਹ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗ ਤੋਂ ਵੀ ਪੀੜਤ ਸੀ, ਦੇ ਦੋਵਾਂ ਗੋਡਿਆਂ ਦੀ ਜ਼ੀਰੋ ਤਕਨੀਕ ਨਾਲ ਸਫਲਤਾ ਪੂਰਵਕ ਸਰਜਰੀ ਕਰ ਕੇ ਉਸ ਨੂੰ 2 ਘੰਟਿਆਂ ਵਿਚ ਹੀ ਚੱਲਣ ਫਿਰਨ ਦੇ ਕਾਬਲ ਬਣਾ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਹ ਆਕਸਫ਼ੋਰਡ ਯੂ. ਕੇ. ਤੋਂ ਸਿਖਲਾਈ ਪ੍ਰਾਪਤ ਸਰਜਨ ਹਨ ਅਤੇ 100 ਫ਼ੀਸਦੀ ਸਫਲਤਾ ਦਰ ਨਾਲ ਹੁਣ ਤੱਕ 24 ਹਜਾਰ ਤੋਂ ਵਧੇਰੇ ਸਫਲ ਸਰਜਰੀਆਂ ਕਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਜ਼ੀਰੋ ਤਕਨੀਕ ਨਾਲ ਸਰਜਰੀ ਕਰਨ ਲਈ ਸ਼ੁਰੂ ਤੋਂ ਲੈ ਕੇ ਖ਼ਤਮ ਹੋਣ ਤੱਕ ਸਿਰਫ਼ 20 ਮਿੰਟ ਲੱਗਦੇ ਹਨ |