ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)-ਅਲੋੜ ਸਰਕਾਰੀ ਮਿਡਲ ਸਮਾਰਟ ਸਕੂਲ ਦੇ ਸਾਬਕ ਮੁੱਖ ਅਧਿਆਪਕ ਜੋਗਿੰਦਰਪਾਲ ਗੁਪਤਾ 25 ਸਾਲ ਬਾਅਦ ਸਕੂਲ ਵਿਚ ਆਏ | ਇਸ ਮੌਕੇ ਮਾਹੌਲ ਭਾਵੁਕ ਹੋ ਗਿਆ | ਗੁਪਤਾ ਨੂੰ ਅਧਿਆਪਕਾ ਕਮਲਜੀਤ ਕੌਰ ਦੀ ਸੇਵਾ ਮੁਕਤੀ ਦੇ ਕਰਵਾਏ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ | ਗੌਰਤਲਬ ਹੈ ਕਿ ਸਾਲ 1997 ਵਿਚ ਜੋਗਿੰਦਰਪਾਲ ਗੁਪਤਾ ਇਸ ਸਕੂਲ ਦੇ ਮੁੱਖ ਅਧਿਆਪਕ ਸਨ | ਸਮਾਰੋਹ ਵਿਚ ਸਟਾਫ਼ ਅਤੇ ਪੰਚਾਇਤ ਵਲੋਂ ਗੁਪਤਾ ਜੀ ਦਾ ਉਨ੍ਹਾਂ ਦੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਆਪਣੇ ਭਾਸ਼ਣ ਵਿਚ ਗੁਪਤਾ ਨੇ ਪੁਰਾਣੇ ਦਿਨਾਂ ਦੀ ਯਾਦਾਂ ਸਾਂਝੀਆਂ ਕਰਦਿਆਂ ਬੱਚਿਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਸੇਵਾ ਦੀ ਸਿੱਖਿਆ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦੀ ਸੇਵਾ ਕਰਨ, ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਜਸਦੀਪ ਸਿੰਘ, ਜਸਵੀਰ ਕੌਰ, ਰਿੰਪੀ ਰਾਣੀ, ਕਿਰਨ ਸਿੰਘ, ਸੁਰਜੀਤ ਸਿੰਘ, ਰੋਜੀ, ਹਰਪਿੰਦਰ ਸਮੇਤ ਪਿੰਡਾਂ ਵਾਸੀ ਹਾਜ਼ਰ ਸਨ |