ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)-ਰਘਵੀਰ ਸਿੰਘ ਫਰੀਡਮ ਫਾਈਟਰ ਪੀ. ਐਮ. ਸ੍ਰੀ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਦੀ ਕਰਾਟੇ ਖਿਡਾਰਨ ਸਮੀਨਾ ਨੇ ਕਰਾਟੇ ਕੋਚ ਤਰੁਣ ਸ਼ਰਮਾ ਦੀ ਅਗਵਾਈ ਹੇਠ ਰਾਜ ਪੱਧਰੀ ਸਬ-ਜੂਨੀਅਰ ਮੁਕਾਬਲੇ ਵਿਚ ਭਾਗ ਲਿਆ ਅਤੇ ਆਪਣੀ ਖੇਡ ਦਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 6-3 ਦੇ ਸਕੋਰ ਨਾਲ ਲੀਡ ਲੈਂਦੇ ਹੋਏ ਸੋਨ ਤਗਮਾ ਹਾਸਿਲ ਕੀਤਾ ਅਤੇ ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਜੋ ਕਿ ਦੇਹਰਾਦੂਨ ਵਿਖੇ ਮਿਤੀ 12 ਜੂਨ ਤੋਂ ਲੈ ਕੇ 15 ਜੂਨ ਤੱਕ ਹੋ ਰਹੀ ਹੈ ਵਿਚ ਆਪਣੀ ਥਾਂ ਪੱਕੀ ਕੀਤੀ ਹੈ | ਸਕੂਲ ਪਹੁੰਚਣ 'ਤੇ ਕੋਚ ਤਰੁਣ ਸ਼ਰਮਾ ਅਤੇ ਖਿਡਾਰਨ ਸਮੀਨਾ ਦਾ ਸਵਾਗਤ ਸਕੂਲ ਹੈੱਡਮਾਸਟਰ ਵਲੋਂ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ | ਇਸ ਮੌਕੇ ਅਧਿਆਪਕ ਅਮਰਿੰਦਰ ਸਿੰਘ, ਸ਼ਿਵਰਤਨ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ |