27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਨਿਜ਼ਾਮਪੁਰ ਤੋਂ ਨੌਜਵਾਨ ਸਤਲੁਜ ਦੇ ਧੁੱਸੀ ਬੰਨ੍ਹ ਸਸਰਾਲੀ ਕਾਲੋਨੀ 'ਚ 400 ਥੈਲਾ ਮਿੱਟੀ ਲੈ ਕੇ ਪਹੁੰਚੇ

Ad Position 21
No active advertisement
ਅਜੀਤ ਡੈਸਕ 07-09-2025
ਮਲੌਦ, 6 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਜਿਥੇ ਭਾਰੀ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ ਉਥੇ ਹੀ ਪੰਜਾਬੀਆਂ ਦੀ ਫ਼ਰਾਖ਼ ਦਿਲੀ ਨੇ ਖਾਣ ਪੀਣ ਦੇ ਲੰਗਰ ਲਗਾ ਦਿੱਤੇ, ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਤੇ ਦਰਿਆਵਾਂ ਦੇ ਬੰਨ੍ਹਾਂ 'ਤੇ ਮਿੱਟੀ ਦੇ ਥੈਲੇ ਭਰ ਕੇ ਲਿਜਾਏ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਸਸਰਾਲੀ ਕਲੋਨੀ ਲਾਗੇ ਮੰਡਰਾ ਰਹੇ ਖ਼ਤਰੇ ਦੇ ਬੱਦਲਾਂ ਨੂੰ ਠੱਲ੍ਹ ਪਾਉਣ ਲਈ ਭਾਵੇਂ ਭਾਰਤੀ ਫ਼ੌਜ, ਐਨ. ਡੀ. ਆਰ. ਐਫ. ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ, ਜਿਨ੍ਹਾ ਦੀ ਮਦਦ ਲਈ ਪਿੰਡ ਨਿਜ਼ਾਮਪੁਰ ਤੋਂ ਸਰਪੰਚ ਲਖਵੀਰ ਸਿੰਘ ਨੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਆਪਣੇ ਟਰੈਕਟਰ- ਟਰਾਲੀ ਰਾਹੀਂ 400 ਥੈਲਾ ਮਿੱਟੀ ਦਾ ਲਿਜਾ ਕੇ ਬੰਨ੍ਹ ਮਜ਼ਬੂਤ ਕਰਨ 'ਚ ਯੋਗਦਾਨ ਪਾਇਆ | ਇਸ ਮੌਕੇ ਜਤਿੰਦਰ ਸਿੰਘ ਸਰਪੰਚ ਧਾਰੌਕੀ, ਅੰਮਿ੍ਤ ਸਿੰਘ ਨਿਜ਼ਾਮਪੁਰ, ਮਨਵੀਰ ਸਿੰਘ ਗਿੱਲ, ਹਰਮਨ ਸਿੰਘ, ਲਖਵੀਰ ਸਿੰਘ ਪੰਚ ਧਾਰੌਕੀ, ਸੁਖਦੀਪ ਸਿੰਘ, ਨਵਕਰਨ ਸਿੰਘ, ਮਨਦੀਪ ਸਿੰਘ, ਰਜਨ ਸਿੰਘ, ਅਕਾਸ਼ਦੀਪ ਸਿੰਘ, ਅਨੀਤ, ਦੀਪੂ, ਅਮਨੀ, ਜੋਤ ਆਦਿ ਨੌਜਵਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਨੇ 5 ਲੱਖ ਤੋਂ ਵੱਧ ਦੀ ਰਾਹਤ ਸਮੱਗਰੀ ਹੜ੍ਹ ਪੀੜਤਾਂ ਨੂੰ ਵੰਡੀ ਅਗਲੀ ਖ਼ਬਰ ਨੌਜਵਾਨਾਂ ਵਲੋਂ ਧੁੱਸੀ ਬੰਨ੍ਹ ਦੀ ਮੁਰੰਮਤ ਕਰ ਰਹੇ ਸੇਵਾਦਾਰਾਂ ਲਈ ਲੰਗਰ ਲਗਾਇਆ
Ad Position 24